॥ਪਾਤਸ਼ਾਹੀ10॥.Org

....ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਸਨਾ ਤੋਂ ਉਚਾਰੀ ਗਈ ਪਾਵਨ ਬਾਣੀ ਦਾ ਸੰਗ੍ਰਿਹ

  • Increase font size
  • Default font size
  • Decrease font size

ਗੁਰੂ ਗੋਬਿੰਦ ਸਿੰਘ ਜੀ ਦੀ ਵਿਸ਼ਵ ਦ੍ਰਿਸ਼ਟੀ - ਪ੍ਰੋ. ਪਿਆਰਾ ਸਿੰਘ ਪਦਮ

E-mail Print PDF

ਗੁਰੂ ਗੋਬਿੰਦ ਸਿੰਘ ਜੀ ਦੀ ਵਿਸ਼ਵ ਦ੍ਰਿਸ਼ਟੀ

 

ਪ੍ਰੋ. ਪਿਆਰਾ ਸਿੰਘ ਪਦਮ

 

ਹਰ ਸਮੇਂ, ਹਰ ਦੇਸ਼ ਵਿਚ ਧਰਮ ਕਲਾ ਤੇ ਫਿਲਾਸਫ਼ੀ ਦਾ ਇਕੋ ਇਕ ਪਵਿੱਤਰ ਮਨੋਰਥ ਰਿਹਾ ਹੈ ਕਿ ਮਨੁੱਖ ਨੂੰ ਜ਼ਿੰਦਗੀ ਦੀ ਏਕਤਾ ਦਾ ਸਬਕ ਦ੍ਰਿੜ੍ਹਾਇਆ ਜਾਵੇ ਤੇ ਇਸ ਆਸਰੇ ਮਨੁੱਖੀ ਸਮਾਜ ਵਿਚ ਇਕਸੁਰਤਾ ਪੈਦਾ ਕਰਕੇ ਸ਼ਾਂਤੀ ਅਮਨ ਵਿਚ ਰਹਿੰਦਿਆਂ ਸਭਿਆਚਾਰ ਦੀਆਂ ਉਚੇਰੀਆਂ ਸਿਖਰਾਂ ਨੂੰ ਛੂਹਿਆ ਜਾਵੇ ਤੇ ਅਗਲੇਰੀ ਪੀੜ੍ਹੀ ਲਈ ਉੱਚਾ- ਸੁੱਚਾ ਤੇ ਸਾਰਥਕ ਉਦੇਸ਼ ਪੇਸ਼ ਕੀਤਾ ਜਾਵੇਸਿੱਖ ਲਹਿਰ ਦਾ ਆਦਰਸ਼ ਵੀ ਇਹੋ ਹੀ ਸੀ ਕਿ ਚੜ੍ਹਦੀ ਕਲਾ ਨਾਲ ਸਰਬੱਤ ਦੇ ਭਲੇ ਨੂੰ ਮੋਹਰੀ ਥਾਂ ਦਿੱਤੀ ਜਾਵੇਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ ਅਧਿਆਤਮਿਕ ਗੁਰੂ, ਬੀਰ ਸੈਨਾਪਤੀ ਤੇ ਵਿਦਵਾਨ ਮਹਾਂਕਵੀ ਦਾ ਸੰਗਮ ਸੀਦੂਜੇ ਸ਼ਬਦਾਂ ਵਿਚ ਗੁਰਤਾ, ਬੀਰਤਾ ਤੇ ਕਾਵਿਕਤਾ ਉਨ੍ਹਾਂ ਦੇ ਮੁੱਖ ਗੁਣ ਸਨ ਪਰ ਪ੍ਰਧਾਨਤਾ ਗੁਰਤਾ ਨੂੰ ਹੀ ਪ੍ਰਾਪਤ ਸੀ 

 

ਗੁਰਤਾ ਦਾ ਵੱਡਾ ਲੱਛਣ ਇਹ ਦੱਸਿਆ ਗਿਆ ਹੈ ਕਿ ਜਿਥੇ ਗੁਰੂ ਆਪ ਪਰਮ ਜੋਤਿ ਨਾਲ ਇਕਮਿਕ ਹੁੰਦਾ ਹੈ, ਉਥੇ ਉਹ ਬਾਕੀ ਸਭ ਨੂੰ ਵੀ ਉਸ ਦੇ ਨਾਲ ਮਿਲਾਉਂਦਾ ਹੈਇਸ ਦਾ ਕਰਤਵ ਹੀ ਜ਼ਿੰਦਗੀ ਦਾ ਸੰਜੋਗ ਰਚਣਾ ਹੈਜਿਵੇਂ ਕਿ ਮੌਲਾਣਾ ਰੂਮੀ ਨੇ ਲਿਖਿਆ ਹੈ ਕਿ ਤੂੰ ਭਾਈ! ਦੁਨੀਆਂ ਵਿਚ ਆਇਆ ਹੀ ਇਸ ਲਈ ਹੈਂ ਕਿ ਸਭ ਨੂੰ ਮਿਲਾਵੇਂ, ਨਾ ਕਿ ਤੋੜ-ਵਿਛੋੜਾ ਪਾਵੇਂਉਸ ਦਾ ਸ਼ਿਅਰ ਹੈ- 

ਤੂ ਬਰਾਇ ਵਸਲ ਕਰਦਨ ਆਮਦੀਨ ਬਰਾਇ ਫਸਲ ਕਰਦਨ ਆਮਦੀ

 

ਗੁਰਬਾਣੀ ਵਿਚ ਗੁਰੂ ਦਾ ਲੱਛਣ ਵੀ ਇਸੇ ਪ੍ਰਕਾਰ ਕੀਤਾ ਗਿਆ ਹੈ ਕਿ ਜੋ ਮਨੁੱਖੀ ਆਤਮਾ ਨੂੰ ਮਾਲਕ ਪਰਮਾਤਮਾ ਨਾਲ ਮਿਲਾਵੇ ਤੇ ਮਨੁੱਖ ਨੂੰ ਮਨੁੱਖ ਦੇ ਗਲ਼ ਲਾਵੇ:

ਨਾਨਕ ਸਤਿਗੁਰੁ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ (ਪੰਨਾ 72)

ਗੁਰੂ ਅਰਜਨ ਸਾਹਿਬ ਦਾ ਫ਼ਰਮਾਨ ਵੀ ਇਸੇ ਭਾਵ ਦਾ ਹੈ:

ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ ਵਿਛੁੜਿਆ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ॥ (ਪੰਨਾ 957)

 

ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖ ਨੂੰ ਰੱਬ ਨਾਲ ਮੇਲਣ ਤੇ ਮਨੁੱਖਾਂ ਨੂੰ ਪਰਸਪਰ ਮੇਲਣ ਦੇ ਬੜੇ ਸਾਰਥਕ ਉਪਰਾਲੇ ਕੀਤੇਇਹ ਠੀਕ ਹੈ ਕਿ ਉਹ ਖੜਗਧਾਰੀ ਜੋਧੇ ਸਨ, ਉਨ੍ਹਾਂ ਸਿੱਖਾਂ ਨੂੰ ਇਸ ਦਾ ਯੋਗ ਪ੍ਰਯੋਗ ਵੀ ਦੱਸਿਆ, ਪਰ ਨਾਲ ਹੀ ਉਨ੍ਹਾਂ ਇਸ ਨੂੰ ਆਖਰੀ ਹਥਿਆਰ ਹੀ ਕਿਹਾਸਪਸ਼ਟ ਤਾਕੀਦ ਕੀਤੀ ਕਿ ਜਦੋਂ ਕੋਈ ਸਾਧਨ ਬਾਕੀ ਨਾ ਰਹੇ ਤਾਂ ਹੀ ਤਲਵਾਰ ਦੀ ਮੁੱਠ ਉੱਤੇ ਹੱਥ ਰੱਖਣਾ ਜਾਇਜ਼ ਹੈ:

ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ਹਲਾਲੱਸਤ ਬੁਰਦਨ ਬ ਸ਼ਮਸ਼ੀਰ ਦਸਤ22॥ (ਜ਼ਫ਼ਰਨਾਮਾ)

 

ਜਿਥੋਂ ਤਕ ਜੀਵਨ-ਜਾਚ ਦਾ ਤੁਅੱਲਕ ਹੈ, ਸਤਿਗੁਰਾਂ ਦੋ ਵਿਸ਼ੇਸ਼ ਗੱਲਾਂ ਕਹੀਆਂ- ਪਹਿਲੀ ਇਹ ਕਿ ਪਰਮੇਸ਼ਰ ਪ੍ਰੇਮ ਸਰੂਪ ਹੈ ਤੇ ਉਹ ਅਨੁਰਾਗ (ਇਸ਼ਕ) ਬਣ ਕੇ ਹੀ ਜਗਤ ਦੇ ਬਾਗ ਵਿਚ ਟਹਿਕ-ਮਹਿਕ ਪੈਦਾ ਕਰ ਰਿਹਾ ਹੈਫਿਰ ਉਸ ਨੂੰ ਪਾਉਣ ਦਾ ਤਰੀਕਾ ਵੀ ਪ੍ਰੇਮ ਹੀ ਹੈ, ਬਾਕੀ ਸਾਧਨ ਐਵੇਂ ਦੇਖ-ਦਿਖਾਵੇ ਦੇ ਹਨ: 

-ਦੇਸ ਔਰ ਨ ਭੇਸ ਜਾਕਰ ਰੂਪ ਰੇਖ ਨ ਰਾਗ ਜੱਤ੍ਰ ਤੱਤ੍ਰ ਦਿਸਾ ਵਿਸਾ ਹੁਇ ਫੈਲਿਓ ਅਨੁਰਾਗ80(ਜਾਪੁ ਸਾਹਿਬ)

-ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ॥ (ਤ੍ਵਪ੍ਰਸਾਦਿ ਸਵੱਯੇ)

ਧਾਰਮਕ ਮਹਾਂਪੁਰਸ਼ਾਂ ਦੀ ਦ੍ਰਿਸ਼ਟੀ ਵਿਸ਼ਵਾਰਥੀ ਜਾਂ ਯੂਨੀਵਰਸਲ ਹੁੰਦੀ ਹੈ ਤੇ ਆਮ ਸੰਸਾਰੀ ਆਦਮੀ ਦੀ ਦ੍ਰਿਸ਼ਟੀ ਵਧੇਰੇ ਕਰਕੇ ਸੁਆਰਥੀ (ਸੈਲਫ ਸੈਂਟ੍ਰਿਡ) ਹੁੰਦੀ ਹੈ

 

ਗੁਰੂ ਗੋਬਿੰਦ ਸਿੰਘ ਜੀ ਦੀ ਵਿਸ਼ਾਲ ਦ੍ਰਿਸ਼ਟੀ ਇਹ ਅਨੁਭਵ ਕਰਦੀ ਸੀ ਕਿ ਸਿਵਾਇ ਪ੍ਰੇਮ-ਪਿਆਰ ਦੀ ਗੁੜ੍ਹਤੀ ਦੇ ਮਨੁੱਖਤਾ ਨੂੰ ਏਕਤਾ ਦੇ ਧਾਗੇ ਵਿਚ ਨਹੀਂ ਪਰੋਇਆ ਜਾ ਸਕਦਾਇਸ ਕਰਕੇ ਜਿਥੇ ਉਨ੍ਹਾਂ ਇਨਸਾਨੀ ਏਕਤਾ ਉਤੇ ਜ਼ੋਰ ਦਿੱਤਾ, ਉਥੇ ਬਾਕੀ ਧਰਮ ਕਰਮ ਦੀ ਏਕਤਾ ਨੂੰ ਪਛਾਨਣ ਦੀ ਵੀ ਤਾਕੀਦ ਕੀਤੀਇਹੋ ਹੀ ਇਕ ਸਾਰਥਕ ਵਿਧੀ ਸੀ ਜਿਸ ਨਾਲ ਸਰਬੱਤ ਦੇ ਭਲੇ ਦਾ ਮਿਸ਼ਨ ਪੂਰਾ ਹੋ ਸਕਦਾ ਸੀਆਪ ਲਿਖਦੇ ਹਨ: 

ਕੋਊ ਭਇਓ ਮੁਡੀਆ ਸੰਨਿਆਸੀ ਕੋਊ ਜੋਗੀ ਭਇਓ ਕੋਈ ਬ੍ਰਹਮਚਾਰੀ ਕੋਊ ਜਤੀ ਅਨੁਮਾਨਬੋ

ਹਿੰਦੂ ਤੁਰਕ ਕੋਊ ਰਾਫਿਜ਼ੀ ਇਮਾਮ ਸ਼ਾਫ਼ੀ ਮਾਨਸ ਕੀ ਜਾਤਿ ਸਬੈ ਏਕੈ ਪਹਚਾਨਬੋ85॥ (ਅਕਾਲ ਉਸਤਤਿ)

 

ਅੱਗੇ ਕਹਿੰਦੇ ਹਨ--

 

ਦੇਹਰਾ ਮਸੀਤ ਸੋਈ ਪੂਜਾ ਔ ਨਿਵਾਜ ਓਈ, ਮਾਨਸ ਸਬੈ ਏਕ ਪੈ ਅਨੇਕ ਕੋ ਭ੍ਰਮਾਉ ਹੈ

ਦੇਵਤਾ ਅਦੇਵ ਜੱਛ ਗੰਧ੍ਰਬ ਤੁਰਕ ਹਿੰਦੂ, ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ

ਏਕੈ ਨੈਨ ਏਕੈ ਕਾਨ, ਏਕੈ ਦੇਹ ਏਕੈ ਬਾਨ, ਖਾਕ ਬਾਦ ਆਤਸ ਔ ਆਬ ਕੋ ਰਲਾਉ ਹੈ

ਅਲਹ ਅਭੇਖ ਸੋਈ ਪੁਰਾਨ ਔ ਕੁਰਾਨ ਓਈ, ਏਕ ਹੀ ਸਰੂਪ ਸਭੈ ਏਕ ਹੀ ਬਨਾਉ ਹੈ86(ਅਕਾਲ ਉਸਤਤਿ)

ਇਹ ਸਿਖਿਆ ਦੇ ਕੇ ਸਤਿਗੁਰਾਂ ਹਰ ਸਿੱਖ ਨੂੰ ਵਿਸ਼ਵਾਰਥੀ ਦ੍ਰਿਸ਼ਟੀ ਬਣਾਉਣ ਦੀ ਪ੍ਰੇਰਨਾ ਕੀਤੀ ਤਾਂ ਕਿ ਉਹ ਸਾਰੇ ਭਰਮ ਭੇਦ ਛੱਡ ਕੇ ਇਨਸਾਨੀਅਤ ਮਾਤਰ ਨੂੰ ਬਰਾਬਰ ਸਮਝੇ ਤੇ ਸਭ ਨਾਲ ਇਕੋ ਜਿਹਾ ਵਰਤਾਉ ਕਰੇਫ਼ਰਮਾਨ ਹੈ: 

ਜਾ ਤੇ ਛੂਟਿ ਗਯੋ ਭ੍ਰਮ ਉਰ ਕਾਤਿਹ ਆਗੈ ਹਿੰਦੂ ਕਿਆ ਤੁਰਕਾ (ਦਸਮ ਗ੍ਰੰਥ, ਬਚਿਤ੍ਰ ਨਾਟਕ, ਪੰਨਾ 157)

ਇਹ ਬ੍ਰਹਮ ਗਿਆਨੀ ਵਾਲੀ ਦ੍ਰਿਸ਼ਟੀ ਹੈ, ਜਿਸ ਨੂੰ ਬੇਗਾਨਾ ਕੋਈ ਦਿਸਦਾ ਹੀ ਨਹੀਂਉਹ ਸਮਦਰਸੀ ਹੈ ਤੇ ਸਭ ਵੱਲ ਅੰਮ੍ਰਿਤ ਦ੍ਰਿਸ਼ਟੀ ਹੀ ਰੱਖਦਾ ਹੈ, ਜਿਵੇਂ ਕਿ ਭਾਈ ਘਨ੍ਹੱਈਆ ਜੀ ਨੇ ਕੀਤਾ:

ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸਟਿ ਅੰਮ੍ਰਿਤੁ ਬਰਸੀ (ਗਉੜੀ ਸੁਖਮਨੀ ਮ: 5, ਪੰਨਾ 272)

ਗੁਰੂ ਗੋਬਿੰਦ ਸਿੰਘ ਜੀ ਦੀ ਵਿਆਪਕ ਦ੍ਰਿਸ਼ਟੀ ਬੜੀ ਦੂਰ ਦੂਰ ਤਕ ਰਸਾਈ ਰੱਖਦੀ ਸੀਉਨ੍ਹਾਂ ਦੇਸ਼ ਅੰਦਰ ਪੂਜੇ ਸਤਿਕਾਰੇ ਜਾਂਦੇ ਦੇਵੀ-ਦੇਵਤਿਆਂ, ਬ੍ਰਹਮਾ, ਵਿਸ਼ਨੂੰ, ਮਹੇਸ਼ ਦੇ ਅਵਤਾਰਾਂ- ਵਿਸ਼ਨੂੰ ਦੇ 24 ਅਵਤਾਰਾਂ, ਮਹੇਸ਼ ਦੇ ਦੋ ਅਵਤਾਰਾਂ ਤੇ ਬ੍ਰਹਮਾ ਦੇ ਸੱਤ ਉਪ ਅਵਤਾਰਾਂ, ਫਿਰ ਦੁਰਗਾ ਚੰਡੀ ਦੀ ਕਥਾ ਤੇ ਮੁਸਲਮਾਨਾਂ ਦੇ ਮੀਰ ਮਹੀਉੱਦੀਨ ਸਾਹਿਬ ਦੀ ਵਾਰਤਾ ਦੀ ਮਾਲਾ ਪਰੋ ਕੇ 35 ਮਹਾਂ ਨਾਇਕਾਂ ਦਾ ਬਚਿੱਤ੍ਰ ਨਾਟਕ ਗ੍ਰੰਥ ਲਿਖਿਆ ਤਾਂ ਕਿ ਸਾਰੇ ਲੋਕ ਆਪਣੇ ਆਪਣੇ ਪੂਜ ਇਸ਼ਟ ਤੋਂ ਯੋਗ ਪ੍ਰੇਰਨਾ ਲੈ ਕੇ ਧਰਮ ਯੁੱਧ ਲਈ ਤਿਆਰ-ਬਰ-ਤਿਆਰ ਹੋ ਸਕਣਇਹ ਸਤਿਗੁਰਾਂ ਦੀ ਹੀ ਕਲਾਕਾਰ ਦ੍ਰਿਸ਼ਟੀ ਸੀ ਕਿ ਉਸ ਨੇ ਪੁਰਾਣਕ ਸਮਾਜ ਵਿਚ ਨਵੀਂ ਜਾਨ ਪਾ ਕੇ ਉਸ ਨੂੰ ਇਕ ਥਾਂ ਗੁਲਦਸਤਾ ਬਣਾ ਕੇ ਪੇਸ਼ ਕੀਤਾਜਦੋਂ ਉਨ੍ਹਾਂ ਭਾਰਤ ਦੇ ਧਾਰਮਕ ਜੀਵਨ ਦਾ ਵਿਸ਼ਲੇਸ਼ਣ ਕੀਤਾ ਤਾਂ ਵੀ ਉਨ੍ਹਾਂ ਸਪਸ਼ਟ ਕਿਹਾ ਸੀ ਕਿ ਮੈਂ ਦੇਸ਼ ਦੇ ਸਾਰੇ ਜੈਨੀਆਂ, ਬੋਧੀਆਂ ਤੇ ਸੰਨਿਆਸੀ ਸਾਧੂਆਂ ਅਤੇ ਜੋਗੀਆਂ ਦੇ ਆਸ਼ਰਮ ਦੇਖੇ ਹਨ, ਕੋਈ ਵੀ ਸੱਚੇ ਅਰਥਾਂ ਵਿਚ ਧਰਮੀ ਬੰਦਾ ਨਹੀਂ ਮਿਲਿਆਦਰਅਸਲ ਇਹ ਸਭ ਲੋਕ, ਪ੍ਰਭੂ ਦੀ ਪ੍ਰੀਤ ਤੋਂ ਬਿਨਾਂ ਇਕ ਰੱਤੀ ਮੁੱਲ ਦੇ ਵੀ ਨਹੀਂ ਹਨ: 

ਸਾਰੇ ਹੀ ਦੇਸ ਕੋ ਦੇਖਿ ਰਹਿਓ ਮਤ ਕੋਊ ਨ ਦੇਖੀਅਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਭਾਇ ਕ੍ਰਿਪਾ ਹੂ ਤੇ ਏਕ ਰਤੀ ਬਿਨੁ ਏਕ ਰਤੀ ਕੇ (ਤ੍ਵਪ੍ਰਸਾਦਿ ਸਵੱਯੇ)

ਜਦੋਂ ਉਹ ਆਪਣੀ ਦਿਬ-ਦ੍ਰਿਸ਼ਟੀ ਨਾਲ ਹਿੰਦ ਭਰ ਦੇ ਤੇ ਬਾਹਰਲੇ ਲੋਕਾਂ ਨੂੰ ਵੇਖਦੇ ਹਨ ਤਾਂ ਉਹ ਅੰਤਰ ਆਤਮੇ ਮਹਿਸੂਸ ਕਰਦੇ ਹਨ ਕਿ ਆਮ ਲੋਕੀ ਥਾਂ ਥਾਂ ਉਸ ਦਾ ਜਾਪ ਕਰ ਰਹੇ ਹਨਕੀ ਪੂਰਬ ਪੱਛਮ ਤੇ ਕੀ ਉੱਤਰ, ਦੱਖਣ ਸਭੇਗੁਰੂ ਸਾਹਿਬ ਦੇਸ਼ ਦੇ ਕੋਨੇ ਕੋਨੇ ਤੋਂ ਵਾਕਫ਼ ਸਨਆਪ ਉਹ ਗੰਗਾ ਕਿਨਾਰੇ ਪਟਨਾ ਸਾਹਿਬ ਜਨਮੇ, ਜਮਨਾ ਕਿਨਾਰੇ ਪਾਉਂਟਾ ਸਾਹਿਬ ਕਲਮ ਤੇ ਸ਼ਸਤਰਾਂ ਦੇ ਅਭਿਆਸ ਦੀ ਲੀਲ੍ਹਾ ਕਰਦੇ ਰਹੇ, ਸਤਲੁਜ ਕਿਨਾਰੇ ਆਨੰਦਪੁਰ ਆ ਕੇ ਪੰਥ ਦੀ ਸਿਰਜਣਾ ਕੀਤੀ ਅਤੇ ਗੋਦਾਵਰੀ ਕੰਢੇ ਦੱਖਣ ਜਾ ਕੇ ਜੀਵਨ ਨਾਟਕ ਨੂੰ ਸੰਪੂਰਨ ਕੀਤਾਉਂਜ ਵੀ ਉਹ ਭਾਰਤ ਦੀ ਬਚਿੱਤਰ ਅਨੇਕਤਾ ਨੂੰ ਰੱਬੀ ਏਕਤਾ ਦੇ ਰੰਗ ਨਾਲ ਮਿਲਾ ਕੇ ਦੱਸਣ ਵਾਲੇ ਪਹਿਲੇ ਰਹੱਸਵਾਦੀ ਮਹਾਂਕਵੀ ਹਨ, ਜਿਨ੍ਹਾਂ ਦੇਸ਼ ਦੇ ਦਰਜਨਾਂ ਨਗਰਾਂ ਤੇ ਇਲਾਕਿਆਂ ਦਾ ਨਾਮ ਲੈ ਲੈ ਇਹ ਗੱਲ ਆਖੀ ਹੈ ਕਿ ਉਸ ਪਰਮੇਸ਼ਰ ਦੀ ਕੀਰਤੀ ਮਾਲਤੀ ਦੇ ਫੁੱਲਾਂ ਦੀ ਖੁਸ਼ਬੋ ਵਾਂਗ ਥਾਂ ਥਾਂ ਪਸਰ ਰਹੀ ਹੈਜਿਵੇਂ ਕਿ ਸੱਖਰ, ਭੱਖਰ, ਤਿੱਬਤ, ਬੰਗਾਲ, ਬੁੰਦੇਲਖੰਡ, ਮਕਰਾਨ, ਕੰਧਾਰ, ਛਤ੍ਰਨੇਰ, ਹੁਸੈਨਾਬਾਦ, ਸੁਰੰਗਾਬਾਦ, ਰਾਮਪੁਰ, ਹਿੰਗਲਾਜ਼, ਪਲਾਊਗਢ, ਚਾਂਦਾਗੜ੍ਹ, ਕਮਾਊਗਢ, ਚੰਦੇਰੀਕੋਟ, ਚੰਪਾਵਦੀ, ਕੈਲਾਸ਼ਪੁਰੀ, ਕਾਸੀਪੁਰੀ, ਖੀਰ ਸਾਗਰ, ਅਰਬ, ਚੀਨ ਮਚੀਨ, ਹਿਮਾਲਾ, ਗੰਗਾ ਤੇ ਜਮੁਨਾ ਆਦਿ ਸਭ ਥਾਂ ਉਸ ਦਾ ਜਲਵਾ ਮੂਰਤੀਮਾਨ ਹੈਇਹ ਕਬਿੱਤ ਧਿਆਨ ਯੋਗ ਹਨ: 

ਪੂਰਬੀ ਨ ਪਾਰ ਪਾਵੈਂ ਹਿੰਗੁਲਾ ਹਿਮਾਲੈ ਧਿਆਵੈ ਗੋਰ ਗਰਦੇਜੀ ਗੁਨ ਗਾਵੈਂ ਤੇਰੇ ਨਾਮ ਹੈਂ

ਜੋਗੀ ਜੋਗ ਸਾਧੈ ਪਉਨ ਸਾਧਨਾ ਕਿਤੇਕ ਬਾਧੈ, ਆਰਬ ਕੇ ਆਰਬੀ ਅਰਾਧੈਂ ਤੇਰੇ ਨਾਮ ਹੈਂ

ਫਰਾ ਕੇ ਫਿਰੰਗੀ ਮਾਨੈਂ ਕੰਧਾਰੀ ਕੁਰੈਸੀ ਜਾਨੈਂ, ਪਛਮ ਕੇ ਪੱਛਮੀ ਪਛਾਨੈਂ ਨਿਜ ਕਾਮ ਹੈਂ

ਮਰਹਟਾ ਮਘੇਲੇ ਤੇਰੀ ਮਨ ਸੋਂ ਤਪਸਿਆ ਕਰੈ, ਦ੍ਰਿੜਵੈ ਤਿਲੰਗੀ ਪਹਚਾਨੈ ਧਰਮ ਧਾਮ ਹੈਂ254

ਬੰਗ ਕੇ ਬੰਗਾਲੀ ਫਿਰਹੰਗ ਕੇ ਫਿਰੰਗਾ ਵਾਲੀ, ਦਿੱਲੀ ਕੇ ਦਿਲਵਾਲੀ ਤੇਰੀ ਆਗਿਆ ਮੈ ਚਲਤ ਹੈਂ

ਰੋਹ ਕੇ ਰੁਹੇਲੇ ਮਾਘ ਦੇਸ ਕੇ ਮਘੇਲੇ, ਬੀਰ ਬੰਗਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈਂ

ਗੋਖਾ ਗੁਨ ਗਾਵੈ ਚੀਨ ਮਚੀਨ ਕੇ ਸੀਸ ਨ੍ਯਾਵੈ, ਤਿਬਤੀ ਧਿਆਇ ਦੋਖ ਦੇਹ ਕੋ ਦਲਤ ਹੈਂ

ਜਿਨੈ ਤੋਹਿ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ ਸਰਬ ਧਨ ਧਾਮ ਫਲ ਫੂਲ ਸੋਂ ਫਲਤ ਹੈਂ255॥ (ਅਕਾਲ ਉਸਤਤਿ)

ਅੱਗੇ 264, 265 ਤੇ 266 ਨੰਬਰ ਕਬਿੱਤਾਂ ਵਿਚ ਵੀ ਹੋਰ ਨਾਵਾਂ ਥਾਵਾਂ ਦੇ ਵੇਰਵੇ ਦੇ ਦੇ ਕੇ ਇਹੋ ਗੱਲ ਦੁਹਰਾਈ ਹੈ ਕਿ ਥਾਂ ਥਾਂ ਤੇਰੀ ਕੀਰਤੀ ਦੀ ਕਥਾ ਚੱਲ ਰਹੀ ਹੈ

 

ਅਸਾਂ ਹੁਣ ਤਕ ਇਹ ਚਰਚਾ ਕੀਤੀ ਹੈ ਕਿ ਗੁਰੂ ਸਾਹਿਬ ਦੀ ਵਿਸ਼ਵ-ਦ੍ਰਿਸ਼ਟੀ ਕਿਤਨੀ ਵਿਸ਼ਾਲ ਸੀ, ਜਿਸ ਵਿਚ ਉਨ੍ਹਾਂ ਸੰਸਾਰ ਨੂੰ ਇਕ ਸਮਾਨ ਸਮਝਾਉਣ ਦਾ ਜਤਨ ਕੀਤਾ ਤੇ ਦੇਸ਼ ਭਰ ਵਿਚ ਉਸ ਧਰਮ ਜੋਤਿ ਦੀ ਵਿਆਪਕਤਾ ਦੱਸ ਕੇ ਉਸ ਦਾ ਜੱਸ ਗਾਇਆ ਤਾਂ ਕਿ ਲੋਕ ਉਸ ਵਿਸ਼ਾਲ ਮੰਡਪ ਦੀ ਛਤਰ-ਛਾਇਆ ਹੇਠ ਆ ਕੇ ਦਵੈਤ ਭਾਵ ਤਿਆਗ ਕੇ ਇਕਸੁਰਤਾ ਤੇ ਇਕ ਰਸਤੇ ਦਾ ਅਨੁਭਵ ਕਰਨ

 

ਪਰ ਇਸ ਦਾ ਹਰਗਿਜ਼ ਇਹ ਮਤਲਬ ਨਹੀਂ ਕਿ ਗੁਰੂ ਸਾਹਿਬ ਦੀ ਵਿਸ਼ਵ-ਦ੍ਰਿਸ਼ਟੀ, ਊਣਤਾਈਆਂ ਤੇ ਕਮਜ਼ੋਰੀਆਂ ਨੂੰ ਅੱਖੋਂ ਉਹਲੇ ਕਰ ਰਹੀ ਸੀਜੋ ਸਾਡੇ ਧਰਮਾਂ ਤੇ ਸਮਾਜ ਅੰਦਰ ਗ਼ਲਤ-ਫਹਿਮੀਆਂ ਪਈਆਂ ਹੋਈਆਂ ਸਨ ਜਾਂ ਕੋਈ ਗ਼ਲਤ ਰੀਤਾਂ ਪ੍ਰਚੱਲਤ ਸਨ, ਸਤਿਗੁਰਾਂ ਉਨ੍ਹਾਂ ਦਾ ਖੰਡਨ ਕਰਕੇ ਸੱਚਾਈ ਉਜਾਗਰ ਕੀਤੀ ਹੈ ਕਿਉਂਕਿ ਉਨ੍ਹਾਂ ਦਾ ਜੀਵਨ-ਉਦੇਸ਼ ਹੀ ਇਹ ਸੀ ਕਿ ਸੱਚੇ ਧਰਮ ਦਾ ਪ੍ਰਚਾਰ ਕੀਤਾ ਤੇ ਭਲੇ ਪੁਰਸ਼ਾਂ ਦਾ ਸਤਿਕਾਰ ਅਤੇ ਬੁਰਾ ਕਰਨ ਵਾਲਿਆਂ ਦਾ ਪ੍ਰਹਾਰ ਕੀਤਾ ਜਾਵੇ: 

ਯਾਹੀ ਕਾਜ ਧਰਾ ਹਮ ਜਨਮੰਸਮਝ ਲੇਹੁ ਸਾਧੂ ਸਭ ਮਨਮੰ ਧਰਮ ਚਲਾਵਨ ਸੰਤ ਉਬਾਰਨਦੁਸਟ ਸਭਨ ਕੋ ਮੂਲ ਉਪਾਰਿਨ (ਬਚਿਤ੍ਰ ਨਾਟਕ, ਅਧਿਆਏ ਛੇਵਾਂ)

ਅਜਿਹੇ ਮਿਸ਼ਨ ਦੀ ਪੂਰਤੀ ਕਰਦਿਆਂ ਉਨ੍ਹਾਂ ਕਦੀ ਸੰਕੋਚ ਨਹੀਂ ਕੀਤਾ ਤੇ ਨਾ ਹੀ ਕਿਸੇ ਤੋਂ ਭੈਭੀਤ ਹੋਏ, ਸਗੋਂ ਉਨ੍ਹਾਂ ਨਿਧੜਕ ਹੋ ਕੇ ਇਹ ਗੱਲ ਆਖੀ-

ਕਹਿਓ ਪ੍ਰਭੂ ਸੁ ਭਾਖਿ ਹੋਂਕਿਸੂ ਨ ਕਾਨ ਰਾਖਿ ਹੋਂ ਕਿਸੂ ਨ ਭੇਖ ਭੀਜ ਹੋਂਅਲੇਖ ਬੀਜ ਬੀਜ ਹੋਂ॥ (ਬਚਿਤ੍ਰ ਨਾਟਕ)

ਇਤਨੀ ਸਪੱਸ਼ਟਤਾ ਦੇ ਬਾਵਜੂਦ ਗੁਰੂ ਸਾਹਿਬ ਦੀ ਵਿਚਾਰਧਾਰਾ ਤੇ ਬਾਣੀ ਦੇ ਉਦੇਸ਼ ਨੂੰ ਸਮਝਣਾ ਇਕ ਅਣਜਾਣਪੁਣੇ ਦੀ ਦੁਰਘਟਨਾ ਹੀ ਹੈਉਨ੍ਹਾਂ ਬ੍ਰਹਮ ਗਿਆਨੀ ਵਾਲੀ ਵਿਸ਼ਾਲ ਦ੍ਰਿਸ਼ਟੀ ਕਾਇਮ ਰੱਖਦਿਆਂ ਵੀ ਸਮਾਜਕ ਯਥਾਰਥ ਨੂੰ ਅੱਖੋਂ-ਪਰੋਖੇ ਨਹੀਂ ਕੀਤਾ, ਸਗੋਂ ਉਸ ਦੀ ਸੁਧਾਈ ਲਈ ਸਾਫ ਅਗਵਾਈ ਦਿੱਤੀ ਹੈਕੁਝ ਕੁ ਨੁਕਤੇ ਵਿਚਾਰ-ਗੋਚਰੇ ਕਰਨੇ ਜ਼ਰੂਰੀ ਹਨ:

 

1) ਆਸਤਿਕਤਾ ਦਾ ਅਰਥ ਕਿਸੇ ਵਿਸ਼ੇਸ਼ ਵਿਅਕਤੀ, ਦੇਵੀ-ਦੇਵਤੇ ਜਾਂ ਮੂਰਤੀ ਦੀ ਪੂਜਾ ਮਾਨਤਾ ਨਹੀਂ, ਸਗੋਂ ਵਿਆਪਕ ਜਾਗਤ ਜੋਤਿ ਦੀ ਅਰਾਧਨਾ ਹੈਉਸ ਜਾਗਤ ਜੋਤਿ ਦਾ ਸੰਕਲਪ ਦਸਮ ਗ੍ਰੰਥ ਵਿਚ ਥਾਂ ਪਰ ਥਾਂ ਚਿਹਨ ਚੱਕ੍ਰ ਤੇ ਰੂਪ ਰੇਖਾ ਤੋਂ ਉੱਤੇ ਬਿਆਨ ਕੀਤਾ ਗਿਆ ਹੈ ਤਾਂ ਕਿ ਜਗਿਆਸੂ ਕਿਸੇ ਛੋਟੀ, ਕਲਪਿਤ, ਸੀਮਤ ਸ਼ਕਤੀ ਨੂੰ ਰੱਬ ਮੰਨਣ ਦਾ ਭੁਲੇਖਾ ਖਾ ਕੇ ਮਨੁੱਖੀ ਹੈਸੀਅਤ ਦਾ ਅਪਮਾਨ ਨਾ ਕਰੇ: 

ਜਾਗਤਿ ਜੋਤਿ ਜਪੈ ਨਿਸੁ ਬਾਸੁਰ ਏਕ ਬਿਨਾ ਮਨੁ ਨੈਕੁ ਨ ਆਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ, ਗੋਰ ਮੜ੍ਹੀ ਮਟ ਭੂਲਿ ਨ ਮਾਨੈ (33 ਸਵੱਯੇ)

ਜਿਮੀ ਜਮਾਨ ਕੇ ਬਿਖੈ ਸਮਸਤਿ ਏਕ ਜੋਤਿ ਹੈ ਨ ਘਾਟਿ ਹੈ ਨ ਬਾਢਿ ਹੈ ਨ ਘਾਟਿ ਬਾਢਿ ਹੋਤ ਹੈ166(ਅਕਾਲ ਉਸਤਤਿ)

 ਅਜਿਹੀ ਪਰਮ ਜੋਤਿ ਦੀ ਯਾਦ ਜ਼ਿੰਦਗੀ ਦਾ ਆਧਾਰ ਹੈ ਤੇ ਸਤਿਗੁਰਾਂ ਇਸ ਤੇ ਵੀ ਬਹੁਤ ਜ਼ੋਰ ਦਿੱਤਾ ਹੈ-

ਤਵ ਚਰਨਨ ਮਨ ਰਹੈ ਹਮਾਰਾਅਪਨਾ ਜਾਨ ਕਰੋ ਪ੍ਰਤਿਪਾਰਾ (ਬੇਨਤੀ ਚੌਪਈ)

ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭੱਠ ਖੇੜਿਆ ਦਾ ਰਹਣਾ (ਸ਼ਬਦ ਹਜ਼ਾਰੇ, ਖਿਆਲ ਪਾਤ: 10)

ਇਸ ਜਾਗਤ ਜੋਤਿ ਜਾਂ ਪਰਮੇਸ਼ਰ ਦੀ ਪ੍ਰਾਪਤੀ ਦਾ ਇਕੋ ਇਕ ਮਾਰਗ ਪ੍ਰੇਮ ਹੈ, ਪ੍ਰੇਮ ਸਹਿਤ ਕੀਤਾ ਸਿਮਰਨ, ਹੋਰ ਕਰਮਕਾਂਡ ਨਹੀਂ, ਜਿਨ੍ਹਾਂ ਦਾ ਅਕਾਲ ਉਸਤਤਿ ਵਿਚ ਵਿਸਥਾਰ ਨਾਲ ਖੰਡਨ ਵੀ ਕੀਤਾ ਗਿਆ ਹੈ

 

ਇਸੇ ਤਰ੍ਹਾਂ ਰੱਬੀ ਏਕਤਾ ਦੇ ਵਿਸ਼ਵਾਸ ਤੋਂ ਇਲਾਵਾ ਸਮਾਜਕ ਭਲਾਈ ਦੀ ਬੁਨਿਆਦ ਮਨੁੱਖੀ ਏਕਤਾ ਵਿਚ ਅਤੁੱਟ ਵਿਸ਼ਵਾਸ ਹੈਜੋ ਨਿਸ਼ਚਾ ਜਾਂ ਕਾਰ-ਵਿਹਾਰ ਇਸ ਦੇ ਵਿਰੁੱਧ ਜਾਂਦਾ ਹੈ, ਉਹ ਧਰਮ ਨਹੀਂ ਤੇ ਨਾ ਹੀ ਜ਼ਿੰਦਗੀ ਲਈ ਹਿਤਕਾਰੀ ਹੋ ਸਕਦਾ ਹੈ

 

ਪੁਰਾਣੇ ਭਾਰਤੀ ਵਿਚਾਰਾਂ ਅਨੁਸਾਰ ਕੋਈ ਧਰਮ-ਅਧਿਕਾਰ ਤੋਂ ਵੰਚਿਤ ਸੀ ਤੇ ਕੋਈ ਰਾਜ-ਅਧਿਕਾਰ ਤੋਂਗੁਰੂ ਸਾਹਿਬ ਨੇ ਮਨੁੱਖੀ ਸਮਾਨਤਾ ਦਾ ਵਰਤਾਰਾ ਵਰਤਾ ਕੇ ਇਹ ਖੁੱਸੇ ਅਧਿਕਾਰ ਮੁੜ ਬਹਾਲ ਕੀਤੇਸਪਸ਼ਟਤਾ ਲਈ ਦੋ ਮਿਸਾਲਾਂ ਕਾਫੀ ਹਨਭਗਤ ਨਾਮਦੇਵ ਨੂੰ ਬ੍ਰਾਹਮਣ ਪਰੋਹਤਾਂ, ਧਰਮ-ਅਧਿਕਾਰੀ ਨਹੀਂ ਸਮਝਿਆ ਤੇ ਮੰਦਰ ਵਿਚੋਂ ਕੱਢਣੋਂ ਵੀ ਪ੍ਰਹੇਜ਼ ਨਹੀਂ ਕੀਤਾਦੂਜਾ, ਜਦ ਸ਼ਿਵਾ ਜੀ ਮਰਹੱਟਾ 1674 ਈ. ਵਿਚ ਗੱਦੀ ਤੇ ਬੈਠਣ ਲੱਗੇ ਤਾਂ ਪ੍ਰੋਹਤ ਜਮਾਤ ਨੇ ਇਤਰਾਜ਼ ਕੀਤਾ ਕਿ ਖੱਤਰੀ ਨਾ ਹੋਣ ਕਾਰਨ ਆਪ ਦਾ ਰਾਜ-ਤਖ਼ਤ ਤੇ ਬੈਠਣ ਦਾ ਹੱਕ ਨਹੀਂ ਬਣਦਾਇਹ ਹੱਕ ਮਨਵਾਉਣ ਲਈ 50 ਲੱਖ ਰੁਪਿਆ ਖਰਚ ਕਰਕੇ 11 ਹਜ਼ਾਰ ਬ੍ਰਾਹਮਣਾਂ ਨੂੰ ਚਾਰ ਮਹੀਨੇ ਲਗਾਤਾਰ ਭੋਜਨ ਖਿਲਾਇਆ ਗਿਆ ਤਾਂ ਇਹ ਪ੍ਰਵਾਨਗੀ ਮਿਲੀਗੁਰੂ ਸਾਹਿਬ ਨੇ ਇਕ ਬਾਟੇ ਵਿਚ ਅੰਮ੍ਰਿਤ ਛਕਾ ਕੇ ਬਾਣੀ ਦੇ ਪ੍ਰਭਾਵ ਨਾਲ ਧਰਮ-ਅਧਿਕਾਰ ਤੇ ਰਾਜ-ਅਧਿਕਾਰ ਸਭ ਨੂੰ ਸਮਾਨ ਬਖਸ਼ੇ ਤੇ ਸਰਦਾਰ ਬਣਾਇਆਭਾਰਤੀ ਸਮਾਜਕ ਦਸ਼ਾ ਦੇ ਪਿਛਵਾੜੇ ਵਿਚ ਮਨੁੱਖੀ ਏਕਤਾ ਦਾ ਇਹ ਸਿੰਘ-ਕਰਮ ਸੱਚਮੁੱਚ ਹੀ ਮਹਾਨ ਕਾਰਨਾਮਾ ਸੀ

 

2) ਮਨੁੱਖੀ ਏਕਤਾ ਦਾ ਭਾਵ ਇਹ ਵੀ ਨਹੀਂ ਕਿ ਭਲੇ-ਬੁਰੇ ਦੀ ਪਛਾਣ ਨਹੀਂ ਕਰਨਾਸਾਧ ਚੋਰ ਜਾਂ ਚੰਗੇ ਮੰਦੇ ਨੂੰ ਇਕ ਸਮਾਨ ਸਮਝ ਲੈਣਾ ਹੈਸਗੋਂ ਗੁਰੂ ਸਾਹਿਬ ਨੇ ਆਪਣਾ ਜੀਵਨ-ਉਦੇਸ਼ ਦੱਸਦਿਆਂ ਸਾਫ ਕਿਹਾ ਹੈ ਕਿ ਮੈਂ ਕੇਵਲ ਭਲੇ ਪੁਰਸ਼ਾਂ ਦੀ ਮੱਦਦ ਲਈ ਤੇ ਦੁਸ਼ਟਾਂ ਦਾ ਨਾਸ਼ ਕਰਨ ਲਈ ਆਇਆ ਹਾਂਮੇਰਾ ਕੰਮ ਹਰ ਤਰ੍ਹਾਂ ਧਰਮ ਨੂੰ ਮਜ਼ਬੂਤ ਕਰਨਾ ਹੈ:

ਯਾਹੀ ਕਾਜ ਧਰਾ ਹਮ ਜਨਮੰਸਮਝ ਲੇਹੁ ਸਾਧੂ ਸਭ ਮਨਮੰ ਧਰਮ ਚਲਾਵਨ ਸੰਤ ਉਬਾਰਨਦੁਸਟ ਸਭਨ ਕੋ ਮੂਲ ਉਪਾਰਿਨ (ਬਚਿਤ੍ਰ ਨਾਟਕ, ਅਧਿਆਏ ਛੇਵਾਂ)

ਇਸ ਦ੍ਰਿਸ਼ਟੀ ਤੋਂ ਗੁਰੂ ਸਾਹਿਬ ਦੀ ਵਿਚਾਰਧਾਰਾ ਬਿਲਕੁਲ ਸਪਸ਼ਟ ਸੀ ਕਿ ਭਲੇ ਕਿਰਤੀ ਲੋਕਾਂ ਦੀ ਹਮਾਇਤ ਕਰਨਾ ਤੇ ਲੁੱਟ-ਖਸੁੱਟ ਕਰਨ ਵਾਲੀ ਸਾਮਰਾਜਵਾਦੀ ਸਵਾਰਥੀ ਸ਼੍ਰੇਣੀ ਨੂੰ ਸਮਰੱਥਾ ਹੀਣਾ ਕਰਨਾ ਹੈਇਸੇ ਕਰਕੇ ਉਨ੍ਹਾਂ ਅਪਣੇ ਤਨ, ਮਨ, ਧਨ ਦੀ ਸ਼ਕਤੀ ਨੇਕ ਕਿਰਤੀ ਲੋਕਾਂ ਦੇ ਵਿਕਾਸ ਵਿਚ ਲਾਈ ਤੇ ਉਨ੍ਹਾਂ ਦਾ ਜੱਸ ਵੀ ਗਾਇਆ:

ਸੇਵ ਕਰੀ ਇਨਹੀ ਕੀ ਭਾਵਤ, ਅਉਰ ਕੀ ਸੇਵ ਸੁਹਾਤ ਨ ਜੀ ਕੋ ਦਾਨ ਦਯੋ ਇਨਹੀ ਕੋ ਭਲੋ, ਅਰੁ ਆਨ ਕੋ ਦਾਨ ਨ ਲਾਗਤ ਨੀਕੋ 

ਆਗੈ ਫਲੈ ਇਨਹੀ ਕੋ ਦਯੋ, ਜਗ ਮੈ ਜਸੁ ਅਉਰ ਦਯੋ ਸਭ ਫੀਕੋ ਮੋ ਗ੍ਰਹ ਮੈ ਮਨ ਤੇ ਤਨ ਤੇ, ਸਿਰ ਲਉ ਧਨ ਹੈ ਸਬ ਹੀ ਇਨਹੀ ਕੋ (ਦਸਮ ਗ੍ਰੰਥ, ਪੰਨਾ 716)

3) ਇਸ ਤੋਂ ਵੀ ਅੱਗੇ ਜਾ ਕੇ ਗੁਰੂ ਸਾਹਿਬ ਨੇ ਅਜਿਹੇ ਜਾਗਤ ਜੋਤਿ ਦੇ ਪੁਜਾਰੀ ਭਲੇ ਪੁਰਸ਼ਾਂ ਵਿਚ ਪੰਚ ਪ੍ਰਤਿਨਿਧਾਂ ਨੂੰ ਗੁਰਿਆਈ ਗੱਦੀ ਦੀ ਸੌਂਪਣਾ ਕੀਤੀ ਤਾਂ ਕਿ ਮਨੁੱਖਤਾ ਕਦੀ ਅਸਮਾਨੀ ਅਵਤਾਰਾਂ ਜਾਂ ਨਬੀਆਂ, ਪੀਰਾਂ ਦੀ ਇੰਤਜ਼ਾਰ ਵਿਚ ਨਾ ਰਹੇ ਤੇ ਨਾ ਹੀ ਅਕਿਰਤੀ ਪੂੰਜੀਦਾਰਾਂ ਦੇ ਚੱਕਰ ਵਿਚ ਫਸੇਵੈਸਾਖੀ ਸਮੇਂ ਗੁਰੂ ਸਾਹਿਬ ਦਾ ਪੰਥ ਖਾਲਸੇ ਤੋਂ ਆਪ ਅੰਮ੍ਰਿਤ ਪਾਨ ਕਰਨਾ, ਇਸ ਦੀ ਅਮਲੀ ਕਾਰਵਾਈ ਸੀਉਹ ਕਹਿ ਰਹੇ ਸਨ:

ਖਾਲਸਾ ਮੇਰੋ ਰੂਪ ਹੈ ਖਾਸਖਾਲਸੇ ਮੇਂ ਹਉਂ ਕਰਉਂ ਨਿਵਾਸ।...

ਖਾਲਸਾ ਮੇਰੋ ਸਤਿਗੁਰ ਪੂਰਾਖਾਲਸਾ ਮੇਰੋ ਸੱਜਨ ਸੂਰਾ।...

(ਸਰਬਲੋਹ ਗ੍ਰੰਥ, ਪੰਨਾ 667)

ਦੂਜੇ ਸ਼ਬਦਾਂ ਵਿਚ ਇਹ ਇਕ ਬਹੁਤ ਵੱਡੀ ਇਨਕਲਾਬੀ ਗੱਲ ਸੀ ਕਿ ਧਾਰਮਕ ਪ੍ਰੋਹਤੀ ਪੰਡਤਾਂ ਮੁੱਲਾਂ ਤੋਂ ਖੋਹ ਕੇ ਤੇ ਸੰਸਾਰੀ ਚੌਧਰ, ਰਾਜੇ ਰਾਣਿਆਂ ਤੋਂ ਖੋਹ ਕੇ ਪੰਚਾਇਤ ਦੇ ਹਵਾਲੇ ਕੀਤੀ ਜਾ ਰਹੀ ਸੀਇਸ ਤਰ੍ਹਾਂ ਸਤਿਗੁਰਾਂ ਨਵੀਂ ਕਿਸਮ ਦੇ ਧਰਮ-ਪਰਾਇਣ ਲੋਕਤੰਤਰਵਾਦ ਦੀ ਨੀਂਹ ਰੱਖ ਕੇ ਮਨੁੱਖ ਨੂੰ ਸਦਾ ਲਈ ਸ਼ਖ਼ਸੀ ਗੁਲਾਮੀ ਤੋਂ ਬਚਾ ਲਿਆਹੋਰ ਤਾਂ ਹੋਰ ਉਨ੍ਹਾਂ ਆਪਣੇ ਬਾਰੇ ਵੀ ਇਹ ਗੱਲ ਆਖ ਦਿੱਤੀ ਕਿ ਮੇਰੇ ਵਿਅਕਤਿੱਤਵ ਨੂੰ ਕਿਤੇ ਰੱਬ ਬਣਾ ਕੇ ਨਾ ਪੂਜਣ ਬਹਿ ਜਾਣਾ:

ਜੋ ਹਮ ਕੋ ਪਰਮੇਸਰ ਉਚਰਿ ਹੈਂਤੇ ਸਭ ਨਰਕਿ ਕੁੰਡ ਮਹਿ ਪਰਿਹੈਂ

ਮੋਕੌ ਦਾਸੁ ਤਵਨ ਕਾ ਜਾਨੋਯਾ ਮੈ ਭੇਦ ਨ ਰੰਚ ਪਛਾਨੋ

ਮੈ ਹੋ ਪਰਮ ਪੁਰਖ ਕੋ ਦਾਸਾਦੇਖਨ ਆਯੋ ਜਗਤ ਤਮਾਸਾ (ਬਚਿਤ੍ਰ ਨਾਟਕ)

ਧਰਮਾਂ ਵਿਚ ਇਹ ਭੁੱਲ ਆਮ ਹੁੰਦੀ ਰਹੀ ਹੈ ਕਿ ਪੈਰੋਕਾਰ ਧਰਮ ਦੇ ਬਾਨੀ ਨੂੰ ਹੀ ਧਰਮ ਪੂਜ ਜਾਂ ਰੱਬ ਮੰਨ ਕੇ ਸੀਮਤ ਹੁੰਦੇ ਗਏ ਹਨਇਸ ਵਿਅਕਤੀ ਪੂਜਾ ਨੇ ਹਰ ਧਰਮ ਨੂੰ ਸੰਪਰਦਾਇਕ ਕੈਦ ਵਿਚ ਗ੍ਰਸ ਕੇ ਛੋਟਾ ਕੀਤਾ ਤੇ ਗੁਰੂ ਸਾਹਿਬ ਨੇ ਸਿੱਖਾਂ ਨੂੰ ਗੁਰੂ ਗ੍ਰੰਥ ਤੇ ਪੰਥ ਦੇ ਲੜ ਲਾ ਕੇ ਇਸ ਵੱਡੀ ਭੁੱਲ ਤੋਂ ਬਚਾ ਲਿਆ ਹੈ

 

4) ਕਿਸੇ ਦੇਵੀ-ਦੇਵਤਾ ਜਾਂ ਪੀਰ-ਫ਼ਕੀਰ ਦਾ ਆਝੀ ਹੋਣਾ ਮਨੁੱਖੀ ਸੁਤੰਤਰਤਾ ਤੇ ਸਮਰੱਥਾ ਦਾ ਅਪਮਾਨ ਹੈਇਸ ਲਈ ਇਨ੍ਹਾਂ ਪੰਜ ਪਿਆਰਿਆਂ ਨੂੰ ਪਾਹੁਲ ਜਾਂ ਬਪਤਿਸਮਾ ਦੇਣ ਦਾ ਅਧਿਕਾਰ ਵੀ ਦਿੱਤਾ ਗਿਆ ਤਾਂ ਕਿ ਇਹ ਖੁਦ ਨਵੇਂ ਮਾਨਵ ਸਮਾਜ ਦੇ ਸਿਰਜਣਹਾਰ ਬਣਨਕੋਈ ਜੰਤਰ ਮੰਤਰ ਦੀ ਵਿਧੀ ਨਹੀਂ ਸਿਖਾਈ ਤੇ ਨਾ ਹੀ ਕੋਈ ਅਲੋਕਾਰ ਗੱਲ ਕਰਕੇ ਕਰਾਮਾਤ ਜਾਂ ਰਿਧੀ ਸਿਧੀ ਦੇ ਰਾਹ ਪਾਇਆ, ਸਗੋਂ ਸਮਝਾਇਆ ਇਹ ਗਿਆ ਕਿ ਬਾਣੀ ਗੁਰੂ ਹੈ, ਇਹ ਬਾਣੀ ਪੜ੍ਹ ਕੇ ਹੀ ਅੰਮ੍ਰਿਤ ਤਿਆਰ ਕੀਤਾ ਜਾ ਸਕਦਾ ਹੈਇਸ ਦਾ ਭਾਵ ਸਪੱਸ਼ਟ ਸੀ ਕਿ ਗੁਰਬਾਣੀ ਜ਼ਿੰਦਗੀ ਦਾ ਕਰਤਾ ਹੈਕਿਤੇ ਵੀ ਕੋਈ ਤਿਆਰ-ਬਰ-ਤਿਆਰ ਪੰਚ ਪੁਰਸ਼ ਜੁੜ ਕੇ ਇਸ ਨੁਸਖੇ ਰਾਹੀਂ ਨਵੇਂ ਜੀਵਨ ਦੀ ਜਾਗ ਲਾ ਸਕਦੇ ਹਨ 

ਗਿਆਨ ਗੁਰੂ ਆਤਮ ਉਪਦੇਸਹੁ ਨਾਮ ਬਿਭੂਤ ਲਗਾਓ (ਸ਼ਬਦ ਹਜ਼ਾਰੇ, ਰਾਮਕਲੀ ਪਾਤ: 10)

ਰੁਹਾਨੀ ਗਿਆਨ ਤੋਂ ਇਲਾਵਾ ਬਾਕੀ ਬੌਧਿਕ ਵਿਕਾਸ ਲਈ ਬੁੱਧਿ ਸੁ ਦੀਪਕ ਜਿਉ ਉਜੀਆਰੈ ਵਾਲਾ ਸੰਦੇਸ਼ ਅਤਿ ਮਹੱਤਵਪੂਰਨ ਹੈਇਸ ਲਈ ਉਨ੍ਹਾਂ ਉਮਰ ਭਰ ਉਪਰਾਲੇ ਕੀਤੇ, ਆਨੰਦਪੁਰ ਵਿੱਦਿਆ ਦਰਬਾਰ ਰਚਾ ਕੇ, ਚੋਣਵੇਂ ਸਿੱਖ ਬਨਾਰਸ ਪੜ੍ਹਨ ਲਈ ਭੇਜ ਕੇ ਤੇ ਦਮਦਮੇ ਸਾਹਿਬ ਕਲਮਾਂ ਵਰਤਾ ਕੇ ਲਿਖਣਸਰ ਬਣਾ ਕੇ ਆਦਿ

 

5) ਅਧਿਆਤਮਿਕ ਕੀਮਤਾਂ ਦੇ ਨਾਲ ਨਾਲ ਸਦਾਚਾਰਕ ਕੀਮਤਾਂ ਦੀ ਵੀ ਵਿਸ਼ੇਸ਼ ਥਾਂ ਹੈ, ਇਸ ਤੋਂ ਬਿਨਾਂ ਸਮਾਜਕ ਮਰਯਾਦਾ ਤੇ ਵਿਅਕਤੀਗਤ ਜੀਵਨ ਦਾ ਚੱਜ ਅਚਾਰ ਸੰਪੂਰਨ ਨਹੀਂ ਹੁੰਦਾਇਸ ਲਈ ਬੁਰਿਆਈਆਂ ਦਾ ਤਿਆਗ ਤਾਂ ਲਾਜ਼ਮੀ ਹੀ ਹੈਨਾਲ ਸੁੰਦਰ ਇਖ਼ਲਾਕੀ ਗੁਣਾਂ ਦਾ ਪ੍ਰਫੁੱਲਤ ਹੋਣਾ ਵੀ ਜ਼ਰੂਰੀ ਹੈ ਜਿਵੇਂ ਸੀਲ, ਸੰਤੋਖ, ਦਇਆ, ਖਿਮਾਂ, ਸੰਜਮ ਤੇ ਨਿਰਲੇਪਤਾ ਆਦਿ ਤਾਂ ਹੀ ਆਤਮਾ ਤੇ ਕਾਇਆ ਕੰਚਨ ਵਾਂਗ ਨਿਖਾਰ ਵਿਚ ਆ ਸਕਦੀ ਹੈ:

--ਅਲਪ ਅਹਾਰ ਸੁਲਪ ਸੀ ਨਿੰਦ੍ਰਾ ਦਯਾ ਛਿਮਾ ਤਨ ਪ੍ਰੀਤਿ ਸੀਲ ਸੰਤੋਖ ਸਦਾ ਨਿਰਬਾਹਿਬੋ, ਹ੍ਵੈਬੋ ਤ੍ਰਿਗੁਣ ਅਤੀਤਿ

ਕਾਮ ਕ੍ਰੋਧ ਹੰਕਾਰ ਲੋਭ ਹਠ, ਮੋਹ ਨ ਮਨ ਸਿਉ ਲ੍ਯਾਵੈ ਤਬ ਹੀ ਆਤਮ ਤਤ ਕੋ ਦਰਸੇ, ਪਰਮ ਪੁਰਖ ਕਹ ਪਾਵੈ31

--ਆਤਮ ਉਪਦੇਸ ਭੇਸੁ ਸੰਜਮ ਕੋ, ਜਾਪ ਸੁ ਅਜਪਾ ਜਾਪੈ ਸਦਾ ਰਹੈ ਕੰਚਨ ਸੀ ਕਾਯਾ, ਕਾਲ ਨ ਕਬਹੂੰ ਬ੍ਯਾਪੈ32 (ਸ਼ਬਦ ਹਜ਼ਾਰੇ, ਪਾ: 10)

ਹਮੂੰ ਮਰਦ ਬਾਯਦ ਸ਼ਵਦ ਸੁਖਨਵਰ ਨ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ(ਜ਼ਫ਼ਰਨਾਮਾ, 55)

6) ਰੱਬੀ ਵਿਸ਼ਵਾਸ ਤੇ ਮਨੁੱਖੀ ਏਕਤਾ ਦੇ ਨਾਲ ਗੁਰੂ ਸਾਹਿਬ ਨੇ ਆਤਮ ਵਿਸ਼ਵਾਸ ਵੀ ਦ੍ਰਿੜ੍ਹ ਕਰਾਇਆ ਤਾਂ ਕਿ ਸੰਤ ਸਿਪਾਹੀ ਜੀਵਨ ਕਰਮਯੋਗ ਤੋਂ ਥਿੜਕ ਨ ਜਾਵੇਰੁਹਾਨੀ ਮਾਰਗ ਤੇ ਚੱਲਣ ਵਾਲੇ ਲੋਕ ਆਮ ਤੌਰ ਤੇ ਸਵਰਗ ਜਾਂ ਮੁਕਤੀ ਦੀ ਮੰਗ ਕਰਦੇ ਹਨ ਪਰ ਗੁਰੂ ਸਾਹਿਬ ਨੇ ਨਵੀਂ ਸੰਥਾ ਵਿਚ ਇਹ ਪੜ੍ਹਾਈ ਕਰਾਈ ਕਿ ਜ਼ਿੰਦਗੀ ਤਾਂ ਨੇਕੀ ਲਈ ਸਭ ਕੁਝ ਨਿਛਾਵਰ ਕਰ ਦੇਣ ਵਿਚ ਹੈ, ਇਹੋ ਧਰਮ ਹੈ ਤੇ ਇਹੋ ਵੱਡਾ ਪੁੰਨ ਕਰਮ ਹੈ:

ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ ਨ ਡਰੋਂ ਅਰਿ ਸੋ ਜਬ ਜਾਇ ਲਰੋ, ਨਿਸਚੈ ਕਰਿ ਅਪੁਨੀ ਜੀਤ ਕਰੋਂ

ਸਾਡੇ ਦੇਸ਼ ਵਿਚ ਤਿਆਗ ਦਾ ਖਿਆਲ ਇਤਨੇ ਜ਼ੋਰਾਂ ਉੱਤੇ ਰਿਹਾ ਹੈ ਕਿ ਇਸ ਨੇ ਹਿੰਦੁਸਤਾਨ ਕਰਮਯੋਗ ਨੂੰ ਪਿੰਗਲਾ ਬਣਾ ਛੱਡਿਆ ਹੈਗੁਰੂ ਸਾਹਿਬ ਨੇ ਸਮਝਾਇਆ ਕਿ ਜੇ ਤਿਆਗ ਜਾਂ ਨਿਰਲੇਪਤਾ ਧਾਰਨੀ ਹੈ ਤਾਂ ਮਨ ਕਰਕੇ ਮਾਇਕ ਜੰਜਾਲ ਤੋਂ ਉਤਾਂਹ ਉੱਠਣ ਦੀ ਲੋੜ ਹੈ, ਤੇ ਇਹ ਘਰ ਵਿਚ ਰਹਿ ਕੇ ਵੀ ਹੋ ਸਕਦਾ ਹੈ:

ਰੇ ਮਨ ਐਸੋ ਕਰ ਸੰਨਿਆਸਾ ਬਨ ਸੇ ਸਦਨ ਸਬੈ ਕਰ ਸਮਝਹੁ ਮਨ ਹੀ ਮਾਹਿ ਉਦਾਸਾ (ਸ਼ਬਦ ਹਜ਼ਾਰੇ, ਪਾ: 10)

7) ਸਤਿਗੁਰਾਂ ਨੇਕੀ ਦੀ ਅੰਤਮ ਜਿੱਤ ਵਿਚ ਵਿਸ਼ਵਾਸ ਦ੍ਰਿੜ੍ਹਾਉਂਦਿਆਂ ਕਿਹਾ ਹੈ ਕਿ ਹੱਥ ਵਿਚ ਤਲਵਾਰ ਤੇ ਦਿਲ ਵਿਚ ਅਕਾਲ ਦਾ ਧਿਆਨ ਧਰਕੇ ਬੁਰਿਆਈ ਵਿਰੁੱਧ ਲੜਨਾ ਸੂਰਬੀਰਾਂ ਦਾ ਕਰਤੱਵ ਹੈਘਬਰਾਉਣਾ ਨਹੀਂ, (ਦਿਲ ਨਹੀਂ ਛੱਡਣਾ ਆਖਰੀ ਫਤਹਿ ਨੇਕੀ ਦੀ ਹੋਵੇਗੀ, ਸਮਾਂ ਆਵੇਗਾ ਕਿ ਬੁਰਿਆਈ ਦਾ ਵਿਨਾਸ਼ ਤੇ ਸੱਚਾਈ ਦਾ ਵਿਕਾਸ ਹੋਵੇਗਾ, ਸਾਧੂਆਂ ਦੀ ਦੇਗ ਤੇ ਸਿਪਾਹੀਆਂ ਦੀ ਤੇਗ ਰਲ਼ ਕੇ ਚੱਲੇਗੀ ਤੇ ਕੋਈ ਕਿਸੇ ਨੂੰ ਨਹੀਂ ਦਬਾ ਸਕੇਗਾ: 

ਪੁੰਨ ਪ੍ਰਤਾਪਨ ਬਾਢ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈਂ ਜਗ ਸਤ੍ਰ ਸਭੈ ਅਵਲੋਕ ਚਪੈਂਗੇ (ਤ੍ਵਪ੍ਰਸਾਦਿ ਸਵੱਯੇ)

ਦੇਗ ਤੇਗ ਜਗ ਮਹਿ ਦੋਊ ਚਲੈਰਾਖ ਆਪ ਮੋਹਿ ਅਵਰ ਨ ਦਲੈ (ਬਚਿਤ੍ਰ ਨਾਟਕ)

ਦਸਮੇਸ਼ ਬਾਣੀ ਵਿਚ ਉੱਚੇ ਅਧਿਆਤਮਵਾਦ ਤੇ ਸਦਾਚਾਰ ਦੀ ਸੰਥਾ ਬਾਰ ਬਾਰ ਦੁਹਰਾਈ ਹੈਪਰ ਇਸ ਸਾਰੀ ਰਚਨਾ ਵਿਚ ਸੁਤੰਤਰਤਾ ਦੀ ਭਾਵਨਾ ਇਤਨੀ ਤੀਬਰ ਹੋ ਕੇ ਉਭਰਦੀ ਹੈ ਕਿ ਹਰ ਪਾਠਕ ਜਾਂ ਸਰੋਤਾ ਅਜ਼ਾਦੀ ਦਾ ਦਾਅਵੇਦਾਰ ਹੋ ਜਾਂਦਾ ਹੈਗੁਰੂ ਜੀ ਨਹੀਂ ਸੀ ਚਾਹੁੰਦੇ ਕਿ ਮਨੁੱਖੀ ਹਸਤੀ ਕਿਸੇ ਨਬੀ ਅਵਤਾਰ ਦੀ ਦਾਸੀ ਬਣੇ ਜਾਂ ਫਿਰ ਕਿਸੇ ਬਾਦਸ਼ਾਹ ਦੀ ਗ਼ੁਲਾਮੀ ਪਰਵਾਨ ਕਰੇਉਹ ਹਰ ਥਾਂ ਮਨੁੱਖੀ ਸੁਤੰਤਰਤਾ ਦਾ ਝੰਡਾ ਬੁਲੰਦ ਕਰਦੇ ਦਿਸਦੇ ਹਨਜਿਥੇ ਜਿਥੇ ਵੀ ਉਨ੍ਹਾਂ ਰੱਬੀ ਵਿਸ਼ਵਾਸ ਨੂੰ ਦੁਹਰਾਇਆ ਹੈ, ਉਥੇ ਨਾਲ ਹੀ ਇਹ ਕਿਹਾ ਹੈ ਕਿ ਮੈਂ ਤੇਰੇ ਬਿਨਾਂ ਹੋਰ ਕਿਸੇ ਨੂੰ ਵੀ ਅੱਖ ਹੇਠ ਲਿਆਉਣਾ ਪਸੰਦ ਨਹੀਂ ਕਰਦਾ: 

ਪਾਂਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀਂ ਆਨ੍ਯੋ (ਰਾਮਾਵਤਾਰ, ਸ੍ਵੈਯਾ)

--ਮੈ ਨ ਗਨੇਸਹਿ ਪ੍ਰਿਥਮ ਮਨਾਊਂ ਕਿਸਨ ਬਿਸਨ ਕਬਹੂੰ ਨਹ ਧਿਆਊਂ

ਕਾਨ ਸੁਨੇ ਪਹਿਚਾਨ ਨ ਤਿਨ ਸੋ ਲਿਵ ਲਾਗੀ ਮੋਰੀ ਪਗ ਇਨ ਸੋ (ਦਸਮ ਗ੍ਰੰਥ, ਕ੍ਰਿਸ਼ਨਾਵਤਾਰ, ਪੰਨਾ 310)

--ਤੁਮਹਿ ਛਾਡਿ ਕੋਈ ਅਵਰ ਨ ਧਿਯਾਊਂ ਜੋ ਬਰ ਚਹੋਂ ਸੁ ਤੁਮ ਤੇ ਪਾਊਂ॥ (ਕਬਿਯੋਬਾਚ ਬੇਨਤੀਚੌਪਈ॥)

ਇਹ ਸਾਰੀਆਂ ਟੂਕਾਂ ਇਹ ਜ਼ਾਹਰ ਕਰਦੀਆਂ ਹਨ ਕਿ ਗੁਰੂ ਜੀ ਸਿਵਾਏ ਅਕਾਲ ਪੁਰਖ ਦੇ ਕਿਸੇ ਦੀ ਵੀ ਅਧੀਨਗੀ ਪ੍ਰਵਾਨ ਨਹੀਂ ਕਰਦੇਇਹ ਪੂਰਨ ਸੁਤੰਤਰਤਾ ਦੀ ਭਾਵਨਾ ਹੈ, ਜਿਸ ਨੇ ਸਿੰਘ ਲਹਿਰ ਨੂੰ ਹਰ ਤਰ੍ਹਾਂ ਦੀ ਗ਼ੁਲਾਮੀ ਦੇ ਬੰਧਨ ਤੋਂ ਮੁਕਤ ਕਰਾ ਕੇ ਪ੍ਰਭੂਸੱਤਾ ਦੇ ਸ਼ਾਹ ਰਾਹ ਤੇ ਪਾਇਆ: 

-ਕਹਿਓ ਪ੍ਰਭੂ ਸੋ ਭਾਖਿ ਹੋਂਕਿਸੂ ਨ ਕਾਨ ਰਾਖਿ ਹੋਂ -ਜੋ ਪ੍ਰਭ ਜਗਤਿ ਕਹਾ ਸੋ ਕਹਿਹੋਂਮ੍ਰਿਤ ਲੋਕ ਤੇ ਮੋਨ ਨ ਰਹਿਹੋਂ33 (ਬਚਿਤ੍ਰ ਨਾਟਕ)

ਬਾਵਜੂਦ ਅਜਿਹੀ ਸੁਤੰਤਰਤਾ ਦੀ ਭਾਵਨਾ ਜਗਾਉਣ ਦੇ ਗੁਰੂ ਸਾਹਿਬ ਮਨੁੱਖ ਨੂੰ ਇਹ ਦ੍ਰਿੜ੍ਹ ਕਰਾਉਂਦੇ ਹਨ ਕਿ ਇਹ ਸੰਸਾਰ ਕਰਤਾਰ ਦਾ ਸਾਕਾਰ ਰੂਪ ਹੈ:

 

--ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ... (ਰਾਮਕਲੀ ਮ: 3 ਅਨੰਦ, ਪੰਨਾ 922)

 

ਜਿਵੇਂ ਅੱਗ ਦਾ ਚੰਗਿਆੜਾ ਅੱਗ ਤੋਂ ਭਿੰਨ ਨਹੀਂ ਹੁੰਦਾ, ਜਿਵੇਂ ਮਿੱਟੀ ਦਾ ਜ਼ਰ੍ਹਾ ਆਖਰ ਮਿੱਟੀ ਹੀ ਹੈ, ਜਿਵੇਂ ਪਾਣੀ ਦੀ ਬੂੰਦ ਸਾਗਰ ਤੋਂ ਵੱਖ ਨਹੀਂ, ਤਿਵੇਂ ਇਹ ਸਾਰਾ ਸੰਸਾਰ ਉਸੇ ਪਰਮੇਸ਼ਰ ਦਾ ਪਿਆਰਾ ਰੂਪ ਹੈਇਸ ਕਰਕੇ ਇਸ ਨੂੰ ਪਿਆਰਨਾ ਤੇ ਸਤਿਕਾਰਨਾ ਆਪਣੇ ਮਹਿਬੂਬ ਮਾਲਕ ਨੂੰ ਹੀ ਪਿਆਰਨਾ ਹੈਸਤਿਗੁਰਾਂ ਦੀ ਵਿਸ਼ਵ-ਦ੍ਰਿਸ਼ਟੀ ਕਰਤਾ ਤੇ ਕਿਰਤ ਨੂੰ ਇਕਮਿਕ ਕਰਕੇ ਇਉਂ ਪੇਸ਼ ਕਰਦੀ ਹੈ: 

ਜੈਸੇ ਏਕ ਆਗ ਤੇ ਕਨੂਕਾ ਕੋਟਿ ਆਗ ਉਠੈਂ ਨਿਆਰੇ ਨਿਆਰੇ ਹੁਇ ਕੈ ਫੇਰਿ ਆਗ ਮੈ ਮਿਲਾਹਿਂਗੇ

ਜੈਸੇ ਏਕ ਧੂਰਿ ਤੇ ਅਨੇਕ ਧੂਰਿ ਪੂਰਤ ਹੈਂ ਧੂਰਿ ਕੇ ਕਨੂਕਾ ਫੇਰ ਧੂਰਿ ਹੀ ਸਮਾਹਿਂਗੇ

ਜੈਸੇ ਏਕ ਨਦ ਤੇ ਤਰੰਗ ਕੋਟਿ ਉਪਜਤ ਹੈ ਪਾਨਿ ਕੇ ਤਰੰਗ ਸਬੈ ਪਾਨਿ ਹੀ ਕਹਾਹਿਂਗੇ

ਤੈਸੇ ਬਿਸ੍ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਇ ਤਾ ਹੀ ਤੇ ਉਪਜਿ ਸਬੈ ਤਾਹੀ ਮੈ ਸਮਾਹਿਂਗੇ87 (ਅਕਾਲ ਉਸਤਤਿ)

Comments (0)
Only registered users can write comments!
 
Banner

Featured Videos

Smallest Beerh of Sri Dasam GranthThis first copy of the beerh was created by Bhai Balwinder Singh (Takhat Sri Hazur Sahib) and was presented to 'Sant Sipahi' magazine
Giani Gurbachan Singh, Jathedar Sri Akal Takhat SahibGiani Gurbachan Singh, Jathedar Sri Akal Takhat Sahib, talks about maryada and his tenure as sevadaar at Sri Darbar Sahib, Muktsar Sahib. He mentions how, he as a sevadaar, used to perform seva of doing parkash and taking hukamnama from Sri Guru Granth Sahib and Sri Dasam Granth Sahib

Gurbani Recitation with Translation

Banner

New Book Released

Banner
Banner
Banner

Thus said the Master...

ਰਾਮ ਰਹੀਮ ਉਬਾਰ ਨ ਸਕਹੈ ਜਾਕਰ ਨਾਮ ਰਟੈ ਹੈ ॥  ਬ੍ਰਹਮਾ ਬਿਸ਼ਨ ਰੁਦ੍ਰ ਸੂਰਹ ਸਸਿ ਤੇ ਬਸਿ ਕਾਲ ਸਭੈ ਹੈ ॥੧ (ਸ. ਹਜਾਰੇ)


Ram and Rahim whose names you are uttering cant save you. Brahma, Vishnu Shiva, Sun and Moon, all are subject to the power of Death.1. .(pg.1349)

Sri Guru Gobind Singh Sahib
Shabad Hazare

Stay Tuned!

Banner
Join us on Facebook and keep yourself updated with the contents of this website

Gurmukhs on Sri Dasam Granth

Banner
Bhai Kahn Singh Nabha
Banner
Prof. Puran Singh
Banner
Sirdar Kapur Singh
Banner
Shaheed Sant Jarnail Singh Bhindranwale
Banner
Giani Sant Singh Maskeen
Banner
Bhai Sahib Randhir Singh
Banner
Prof Sahib Singh

Guru's Sikhs

ਪਢਕੈ ਤਿਹਾਰੀ ਬਾਨੀ ਸ੍ਰੀਮਨ ਗੋਬਿੰਦ ਸਿੰਘ,
ਜੀਵਨ ਮੁਕਤ ਜਨ ਹੋਯ ਰਹੈਂ ਅਗ ਮੈ
ਸਾਧੁ ਮੇਨ ਸ਼ੇਰਪਨ ਸ਼ੇਰ ਮੇਨ ਸਾਧੁਮਨ,
ਦੋਊ ਪਨ ਦੇਖਿਯਤ ਆਪ ਹੀ ਕੇ ਮਗ ਮੇ
ਗਵਾਲ ਕਵਿ ਅਦਭੁਤ ਬਾਤੇ ਕਹੋਂ ਕੌਨ ਕੌਨ,
ਭੌਨ ਨੌਨ ਜ਼ਾਹਰ ਜ਼ਹੂਰ ਪਗ ਪਗ ਮੇ
ਸਿਖ ਜੇ ਤਿਹਾਰੇ ਸਭ ਸੰਗਯਾ ਮਾਹਿ ਸਿੰਘ ਭਯੇ,
ਸਮਰ ਮੇ ਸਿੰਘ ਭਯੇ ਸਿੰਘ ਭਯੇ ਜਗ ਮੇ 

(ਕਵੀ ਗਵਾਲ, ਗੁਰ ਮਹਿਮਾ ਰਤਨਾਵਲੀ. ਪੰਨਾ 253)

 

 

Share This Article

Corrupted!

Banner

Thus said the Master...

ਕਿਤੇ ਕ੍ਰਿਸਨ ਸੇ ਕੀਟ ਕੋਟੈ ਬਨਾਏ ॥  ਕਿਤੇ ਰਾਮ ਸੇ ਮੇਟਿ ਡਾਰੇ ਉਪਾਏ ॥


Somewhere He hath created millions of servants like Krishna. Somewhere He hath effaced and then created (many) like Rama. (pg.98)

Sri Guru Gobind Singh Sahib