॥ਪਾਤਸ਼ਾਹੀ10॥.Org

....ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਸਨਾ ਤੋਂ ਉਚਾਰੀ ਗਈ ਪਾਵਨ ਬਾਣੀ ਦਾ ਸੰਗ੍ਰਿਹ

  • Increase font size
  • Default font size
  • Decrease font size

ਹੁਕਮ – ਹੁਕਮਨਾਮਾ – ਅਤੇ ਸ੍ਰੀ ਅਕਾਲ ਤਖ਼ਤ ਸਾਹਿਬ! - ਸ੍ਰ. ਗੁਰਚਰਨਜੀਤ ਸਿੰਘ ਲਾਂਬਾ

E-mail Print PDF

ਹੁਕਮ ਹੁਕਮਨਾਮਾ ਅਤੇ  ਸ੍ਰੀ ਅਕਾਲ ਤਖ਼ਤ ਸਾਹਿਬ!

 

ਸ੍ਰ. ਗੁਰਚਰਨਜੀਤ ਸਿੰਘ ਲਾਂਬਾ, ਐਡੀਟਰ ਸੰਤ ਸਿਪਾਹੀ

 

5 ਦਿਸੰਬਰ, 2009 - ਹੁਕਮ ਹੁਕਮਨਾਮਾ ਤਖ਼ਤ ਦੇ ਸਿਧਾਂਤ ਨੂੰ ਦ੍ਰਿੜ ਕਰਨ ਦਾ ਇਤਿਹਾਸਕ ਦਿਨ ਹੈਇਸ ਦਿਨ ਸ੍ਰੀ ਅਕਾਲ ਦੇ ਰਹਿ ਚੁਕੇ ਜਥੇਦਾਰ ਪ੍ਰੋ. ਦਰਸ਼ਨ ਸਿੰਘ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਗੁਰੂ-ਨਿੰਦਾ ਦੇ ਘੋਰ ਅਪਰਾਧ ਦੇ ਦੋਸ਼ੀ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਦਾ ਹੁਕਮ ਜਾਰੀ ਹੋਇਆ ਹੈ

ਹੁਕਮ ਅਤੇ ਹੁਕਮਨਾਮੇ ਦੇ ਸਿਧਾਂਤ ਗੁਰੂ ਪੰਥ ਦੇ ਵਿਲ¤ਖਣ ਸਿਧਾਂਤ ਹਨਗੁਰੂ ਅਤੇ ਸਿੱਖ ਦੇ ਰਿਸ਼ਤੇ ਦੀ ਪੀਢੀ ਗੰਢ ਹਨਹੁਕਮ ਨੂੰ ਕਲਮ-ਬੱਧ ਕਰ ਕੇ ਲਿਖਤੀ ਰੂਪ ਵਿਚ ਲਿਆਣ ਨਾਲ ਇਹ ਹੁਕਮ ਹੁਣ ਹੁਕਮਨਾਮਾ ਹੋ ਜਾਂਦਾ ਹੈ  ਹੁਕਮ ਅਤੇ ਹੁਕਮਨਾਮੇ ਜਾਰੀ ਕਰਣ ਦੀ ਜਿਹੜੀ ਮਰਯਾਦਾ ਗੁਰੂ ਨਾਨਕ ਸਾਹਿਬ ਨੇ ਪ੍ਰਾਰੰਭ ਕੀਤੀ ਉਸ ਦਾ ਪਵਿੱਤਰ ਅਤੇ  ਸੱਚਾ-ਸੁੱਚਾ ਵਹਾਅ ਦਸਾਂ ਪਾਤਸਾਹੀਆਂ ਚੋਂ ਹੁੰਦਾ ਹੋਇਆ ਅੱਜ ਵੀ ਉਸੇ ਪਵਿੱਤਰਤਾ  ਅਤੇ  ਨਿਰਮਲਤਾ ਨਾਲ ਪੰਥ ਦੀ ਰਗਾਂ ਵਿਚ ਵੱਗ ਰਿਹਾ ਹੈਗੁਰੂ ਸਾਹਿਬ ਦੇ ਗੁਰਤਾ ਗੱਦੀ ਦੇ ਸਿੰਘਾਸਨ ਤੇ ਬਿਰਾਜਮਾਨ ਹੁੰਦਿਆ ਹੋਇਆਂ ਗੁਰੂ ਅੰਸ ਹੋਣ ਦੇ ਬਾਵਜੂਦ ਬਾਬਾ ਪ੍ਰਿਥੀ ਚੰਦ, ਧੀਰ ਮਲ, ਰਾਮ ਰਾਏ ਆਦਿ ਪ੍ਰਤੀ ਹੁਕਮ ਅਤੇ  ਹੁਕਮ ਨਾਮਿਆਂ ਨੇ ਸਪਸ਼ਟ ਕਰ ਦਿੱਤਾ ਕਿ ਗੁਰੂ ਅਤੇ ਸਿੱ  ਦਾ ਰਿਸ਼ਤੇ ਦਾ ਅਧਾਰ  ਕੇਵਲ ਗੁਰੂ ਦੇ ਹੁਕਮ ਨੂੰ ਮੰਨਣ ਵਿਚ ਹੀ ਹੈ  ‘‘ਧੀਰ ਮਲੀਏ, ਰਾਮ ਰਾਈਏ ਕੀ ਸੰਗਤ ਵਿਚ ਨਾ ਬੈਸਣ’’ ਦਾ ਗੁਰੂ ਸਾਹਿਬ ਦਾ ਆਦੇਸ਼ ਗੁਰੂ ਕੇ ਸਿੱਖਾਂ ਨੂੰ ਬੇਮੁਖਾਂ ਅਤੇ ਮਨਮੁਖਾਂ ਦੀ  ਸੰਗਤ ਤੋ ਨਿਰਲੇਪ ਰਖਣਾ ਅਤੇ ਨਿਰਮਲ ਪੰਥ ਦੀ ਨਿਰਮਲਤਾ ਬਰਕਰਾਰ ਰਖਣਾ ਸੀਸਮੇਂ ਸਮੇਂ ਦੇ ਰਾਜੇ ਸ਼ਾਹ ਅਮੀਰੜੇ ਪੰਥ ਦੀ ਇਸ ਸ਼ਕਤੀ ਦੇ ਅਧੀਨ ਰਹੇਇਸ ਦੀ ਪ੍ਰਚੰਡਤਾ ਅਤੇ ਆਜ਼ਾਬ ਨੂੰ ਕੋਈ ਵੀ ਚੁਣੋਤੀ ਨਾ ਦੇ ਸਕਿਆਇਹ ਹੁਕਮਨਾਮੇ ਦਾ ਸਿਧਾਂਤ, ਸ਼ਕਤੀ ਅਤੇ  ਮਰਯਾਦਾ, ਜਾਂ ਪਰੰਪਰਾਂ ਹੋਰ ਕਿਸੇ ਵੀ ਧਰਮ, ਮਜ਼ਹਬ ਜਾਂ ਫ਼ਿਰਕੇ ਪਾਸ ਨਹੀਂ ਹੈ  ਗੁਰੂ ਪੰਥ ਦੀ ਇਸ ਇਲਾਹੀ ਤਾਕਤ ਨੂੰ ਨਾ ਕੋਈ ਚੁਣੋਤੀ ਦੇ ਸਕਿਆ ਹੈ ਅਤੇ ਨਾ ਹੀ ਦੇ ਸਕੇਗਾ

 

ਇਨਸਾਨ ਹੁਕਮੀ ਬੰਦਾ ਹੈਹੁਕਮ ਨੂੰ ਮੰਨਣਾ, ਹੁਕਮ ਰਜਾਈ ਵਿਚ ਚਲਣਾ ਹੀ ਇਨਸਾਨੀਅਤ ਹੈਨਿਰੰਕਾਰ ਦੇ ਨਿਜ ਸਰੂਪ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ  ਮਾਣਸ ਤੋਂ ਦੇਵਤੇ ਕਰਣ ਲਈ  ਇਨਸਾਨ ਨੂੰ ਰੱਬੀ ਗੁਣਾਂ ਨਾਲ ਸਰਾਬੋਰ ਕਰਕੇ ਬੰਦੇ ਨੂੰ ਹੁਕਮੀ ਬੰਦਾ ਬਣਾ ਦਿੱਤਾਗੁਰੂ ਦੇ ਹੁਕਮਾਂ ਨੂੰ ਸਿਰ ਨਿਵਾਉਣ ਵਾਲੇ ਅਤੇ ਗੁਰ ਪਰਮੇਸ਼ਰ ਦੀ ਭੈ ਭਾਵਨੀ ਵਿਚ ਵਿਚਰਣ ਵਾਲੇ ਪੁਰਖਾਂ ਨੂੰ ਹੀ ਸਿੱਖ ਨਾਮ ਦਾ ਪਿਆਰਾ ਸਿਰੋਪਾਉ ਪ੍ਰਾਪਤ ਹੋਇਆਇਹ ਸਿਲਸਿਲਾ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਵੇਂ ਜਾਮੇ ਕਲਗੀਧਰ ਪਿਤਾ ਤਕ ਇਸੇ ਰੂਪ ਵਿਚ ਚਲਿਆ  ਗੁਰੂ ਦੇ ਹੁਕਮ ਤੇ ਸਿ¤ਖ ਤੁਰੇਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਕ ਜੋਤਿ ਅਤੇ ਜੁਗਤਿ ਗੁਰੂ ਸਾਹਿਬ ਪਾਸ ਹੀ ਸੀਇਹ ਨਿਰੰਕਾਰੀ ਜੋਤਿ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਕੋਲ ਸੀ ਉਹ ਗੁਰੂ ਸਾਹਿਬ ਨੇ ਗੁਰੂ ਅੰਗਦ ਦੇਵ ਜੀ ਵਿਚ ਸਥਾਪਤ ਕਰ ਦਿੱਤੀ  ਹੁਣ ਜੋਤਿ ਅਤੇ ਜੁਗਤਿ ਗੁਰੂ ਅੰਗਦ ਦੇਵ ਜੀ ਕੋਲ ਸੀ ਜੋ ਇਸੇ ਢੰਗ ਨਾਲ ਆਪਣਾ ਸਫ਼ਰ ਤੈ ਕਰਦੀ ਹੋਈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਪ੍ਰਾਪਤ ਹੋਈਜੋਤਿ ਉਹਾ ਜੁਗਤਿ ਸਾਈ ਦੇ ਸਿਧਾਂਤ ਮੁਤਾਬਿਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਗੁਰਿਆਈ ਦੀ ਜੋਤਿ ਚੰਵਰ ਛੱਤਰ ਦੇ ਵਾਹਿਦ  ਮਾਲਿਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਬਿ ਜੀ ਵਿਚ ਸਥਾਪਤ ਕਰ ਦਿੱਤੀ  ਅਤੇ ਜੁਗਤਿ ਖਾਲਸੇ ਵਿਚਖਾਲਸਾ ਹੁਣ ਗੁਰੂ ਖਾਲਸਾ ਹੋ ਗਿਆਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਰਾਮ ਕਾਰ ਨੇ ਹੁਣ ਗੁਰੂ ਸਾਹਿਬ ਦੀ ਜੋਤਿ ਅਤੇ ਜੁਗਤਿ ਨੂੰ ਜੁਗੋ ਜੁਗ ਅੱਟਲਤਾ ਅਤੇ ਸਦੀਵਤਾ  ਪ੍ਰਦਾਨ ਕਰ ਦਿੱਤੀ  ਹੁਣ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਅਧੀਨ ਗੁਰੂ ਪੰਥ ਹੁਕਮ ਅਤੇ ਹੁਕਮਨਾਮੇ ਜਾਰੀ ਕਰਣ ਦਾ ਅਧਿਕਾਰੀ ਹੋ ਗਿਆਗੁਰੂ ਪੰਥ ਵਲੋਂ ਜਾਰੀ ਇਹਨਾਂ ਹੁਕਮਾਂ ਅਤੇ ਹੁਕਮਨਾਮਿਆਂ ਦੀ ਸ਼ਕਤੀ, ਪ੍ਰਾਰੂਪ ਅਤੇ ਅਧਿਕਾਰ ਇਸ ਤਰਾਂ ਹੋ ਗਿਆ ਜਿਵੇਂ ਇਹ ਹੁਕਮ ਗੁਰੂ ਸਾਹਿਬ ਨੇ ਖੁਦ ਜਾਰੀ ਕੀਤੇ ਹੋਣ  ਵੱਖ ਵੱਖ ਧਰਮਾਂ ਅਤੇ ਮਜ਼ਹਬਾਂ ਜਿਵੇਂ ਹਿੰਦੂ, ਇਸਲਾਮ, ਜੈਨ, ਬੋਧੀ, ਈਸਾਅਤ ਆਦਿ ਵਿਚ ਕਿਸੇ ਕੋਲ ਇਹ ਸ਼ਕਤੀ ਨਹੀਂ ਕਿ ਇਹਨਾਂ ਕੌਮਾਂ ਨੂੰ ਮੰਨਣ ਵਾਲੇ, ਇਹਨਾਂ ਦੇ ਪੈਰੋਕਾਰ ਕੋਈ ਐਸਾ ਹੁਕਮ, ਆਦੇਸ਼ ਜਾਂ ਫ਼ਤਵਾ ਜਾਰੀ ਕਰ ਸਕਣ ਜੋ ਇਹਨਾਂ ਦੇ ਭਗਵਾਨ, ਦੇਵਤਿਆਂ, ਅਵਤਾਰਾਂ, ਪੈਗੰਬਰਾਂ ਜਾਂ ਰਹਿਬਰਾਂ ਦਾ ਹੁਕਮ ਕਰ ਕੇ ਜਾਣਿਆ ਜਾ ਸਕੇਪਰ ਇਹ ਵਿਲੱਖਣਤਾ ਕੇਵਲ ਗੁਰੂ ਕੇ  ਖਾਲਸੇ ਨੂੰ ਹੀ ਪ੍ਰਾਪਤ ਹੋਈ  ਗੁਰੂ ਕਲਗੀਧਰ ਪਿਤਾ ਨੇ ਖੁਦ ਖਾਲਸੇ ਦੇ ਅੱਗੇ ਗੋਡੇ ਟੇਕ ਇਸ ਪ੍ਰੰਪਰਾ ਨੂੰ ਸਦੀਵਤਾ ਅਤੇ ਪ੍ਰਪ¤ਕਤਾ ਬਖਸ਼ਣ ਦਾ ਕੌਤਕ ਕੀਤਾਕੋਈ ਵੀ ਸਿੱ, ਕਿਸੇ ਵੀ ਰੁਤਬੇ ਜਾਂ  ਅਹੁਦੇ ਦੇ ਬਾਵਜੂਦ ਪੰਥ ਦੀ ਇਸ ਸ਼ਕਤੀ ਅਤੇ ਸਿਧਾਂਤ ਤੌਂ ਉੱਤੇ ਨਹੀਂ ਹੈ

ਹੁਕਮ ਅਤੇ ਹੁਕਮਨਾਮੇ ਦਾ ਇਹ ਸਿਧਾਂਤ ਮੀਰੀ ਪੀਰੀ ਦੇ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਵਿਚ ਸਮੋਇਆ ਹੋਇਆ ਹੈਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਢਾਹ ਢੇਰੀ ਕਰ ਦੇਣ ਦੇ ਬਾਵਜੂਦ ਵੀ ਇਸ ਸਿਧਾਂਤ ਦੀ ਤਾਕਤ ਅਤੇ ਅਜ਼ਮਤ ਬਰਕਰਾਰ ਰਹੀਪਰ ਹੁਣ ਪੰਥ ਦੀ ਇਸ ਸਾਹ-ਰਗ ਨੂੰ ਇਕ ਨਵੇਂ ਕਿਸਮ ਦੇ ਹਮਲੇ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈਗਰੂ ਗ੍ਰੰਥ ਅਤੇ ਗੁਰੂ ਪੰਥ ਦੇ ਅਧਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਹੁਕਮਨਾਮੇ ਨੂੰ ਚੁਣੌਤੀ ਹੁਣ ਬਾਹਰੋਂ ਨਹੀਂ ਬਲਕਿ ਨਾਸਤਿਕਤਾ ਅਤੇ ਗੁਰੂ ਨਿੰਦਾ ਨਾਲ ਸਰਾਬੋਰ ਸਿੱਖ ਸਰੂਪ ਵਿਚ ਵਿਚਰ ਰਹੀਆਂ ਪੰਧ ਵਿਰੋਧੀ ਸ਼ਕਤੀਆਂ ਕੋਲੋਂ ਹੈਇਹਨਾਂ ਦਾ ਪ੍ਰਤਖ ਐਜੰਡਾ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਨਹੀਂ ਬਲਕਿ ਉਸਦੇ ਸਿਧਾਂਤ, ਸ਼ਕਤੀ, ਪ੍ਰੰਪਰਾ ਅਤੇ ਮੀਰੀ-ਪੀਰੀ ਦੇ ਖਾਲਸਈ ਸਿਧਾਂਤ ਨੂੰ ਹਰ ਹਾਲਤ ਅਤੇ ਹਰ ਹੜਬੇ ਨੇਸਤੋ-ਨਾਬੂਦ ਕਰਨਾ ਅਤੇ ਬਰਬਾਦ ਕਰਨਾ ਹੈਇਹ ਤਾਕਤਾਂ ਸਿੱਖੀ ਦੇ ਮੁੱਢਲੇ ਸਿਧਾਤਾਂ ਨਿਤਨੇਮ, ਅੰਮ੍ਰਿਤ, ਅਰਦਾਸ, ਰਹਿਤ ਮਰਯਾਦਾ, ਗੁਰ-ਇਤਿਹਾਸ, ਸਿੱਖ ਇਤਿਹਾਸ, ਪ੍ਰੰਪਰਾਵਾਂ, ਅਕਾਲ ਤਖਤ ਸਾਹਿਬ, ਹੁਕਮਨਾਮੇ ਆਦਿ ਹਰ ਉਹ ਵਿਸ਼ਾ ਜੋ ਪੰਥ ਨੂੰ ਪੰਥ ਬਣਾਂਦਾ ਹੈ  ਉਸ ਉਤੇ ਹਮਲਾਵਰ ਹਨਇਹਨਾਂ ਦੇ ਹਮਲੇ ਦੀ ਮਾਰ ਇਥੇ ਹੀ ਨਾ ਰੁਕ ਕੇ ਗੁਰੂ ਸਾਹਿਬ ਦੇ ਪਾਵਨ ਜੀਵਨ ਤੇ ਵੀ ਪਹੁੰਚ ਚੁਕੀ ਹੈ  ਸ੍ਰੀ ਅਕਾਲ ਤਖਤ ਸਾਹਿਬ ਨੇ ਗੁਰੂ ਪੰਥ ਨੂੰ ਪ੍ਰਾਪਤ ਇਲਾਹੀ ਅਧਿਕਾਰ ਦੀ ਵਰਤੋਂ ਕਰਦਿਆਂ ਇਹਨਾਂ ਕੁਝ ਪੰਥ ਦੋਖੀਆਂ ਨੂੰ ਤਨਖਾਹੀਏ ਕਰਾਰ ਦੇ ਕੇ ਪੰਥ-ਬਦਰ ਕਰ ਦਿੱਤਾਇਹਨਾਂ ਦੀ ਕਮਾਨ ਪਹਿਲਾਂ ਕਾਲਾ ਅਫ਼ਗਾਨਾ ਦੇ ਹੱਥ ਸੀਪਰ ਉਸਦੇ ਨਿਰਸਤ ਹੋ ਜਾਣ ਦੇ ਬਾਅਦ ਕਾਲੇ ਅਫਗਾਨੇ ਦੀ ਉਸ ਪੰਥ ਵਿਰੋਧੀ ਅਤੇ ਗੁਰ-ਨਿੰਦਕ ਵਿਚਾਰ ਧਾਰਾ ਦੀ ਕਮਾਨ ਸੰਭਾਲੀ ਸ੍ਰੀ ਅਕਾਲ ਤਖਤ ਸਾਹਿਬ ਦੇ ਰਹਿ ਚੁਕੇ ਜਥੇਦਾਰ, ਪ੍ਰੋ. ਦਰਸ਼ਨ ਸਿੰਘ ਨੇ 

ਪ੍ਰੋ. ਦਰਸ਼ਨ ਸਿੰਘ ਨੇ ਸਿੱਖ ਪ੍ਰੰਪਰਾਵਾਂ ਦਾ ਉਹ ਘਾਣ ਕੀਤਾ ਹੈ ਜੋ ਅੱਜ ਤਕ ਵੱਡੇ ਤੋਂ ਵੱਡਾ ਪੰਥ ਦੋਖੀ ਵੀ ਨਹੀਂ ਕਰ ਸਕਿਆ  ਰਾਗੀ ਦਰਸ਼ਨ ਸਿੰਘ ਦੀਆਂ ਪੰਥ ਵਿਰੋਧੀ ਕਾਰਵਾਈਆਂ ਕਰ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਦੋ ਦੋ ਹੁਕਮਨਾਮੇ ਇਹਨਾਂ ਦੇ ਵਿਰੁੱਧ ਜਾਰੀ ਹੋਏਪਰ ਇਹਨਾਂ ਨੂੰ ਜਿੱਚ ਜਾਣਦਿਆਂ ਹੋਇਆਂ ਇਸ ਸ਼ਖਸ ਨੇ ਇਥੋਂ ਤਕ ਕਹਿ ਦਿੱਤਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਅੰਮ੍ਰਿਤ ਸੰਚਾਰ ਸਮੇਂ ਪੜੀਆਂ ਜਾਣ ਵਾਲੀਆਂ ਇਹ ਬਾਣੀਆਂ ਅਤੇ ਨਿਤਨੇਮ ਦੀਆਂ ਬਾਣੀਆਂ ਗੁਰੂ ਗੋਬਿੰਦ ਸਿੰਘ ਜੀ ਸਮੇਂ ਵੀ ਇਹੀ ਸਨ  ਹੁਣ ਦਰਸ਼ਨ ਸਿੰਘ ਨਿਤਨੇਮ ਅਤੇ ਅੰਮ੍ਰਿਤ ਦੀਆਂ ਬਾਣੀਆਂ ਦੇ ਸਹੀ ਹੋਣ ਦੀ ਜਾਂਚ ਦਾ ਇਕ ਪੈਨਲ ਬਣਾਣ ਦੀ ਅਹਿਮਕਾਨਾ ਰਾਇ ਦੇ ਰਹੇ ਹਨ  ਕੀ ਕਿਸੇ ਸਿਖ ਦੇ ਮੁਹੋਂ ਇਹ ਲਫ਼ਜ਼ ਨਿਕਲ ਸਕਦੇ ਹਨ? ਕੀ ਇਹ  ਬਿਆਨ ਤਿੰਨ ਸੌ ਸਾਲ ਤੋਂ ਚਲੀ ਆ ਰਹੀ ਪਰੰਪਰਾ ਦਾ ਘਾਣ ਨਹੀਂ? ਹੋਰ ਤਾਂ ਹੋਰ ਦਰਸ਼ਨ ਸਿੰਘ ਨੇ ਇਥੋਂ ਤਕ ਕਹਿਣ ਵਿਚ ਵੀ ਸੰਕੋਚ ਨਹੀਂ ਕੀਤਾ ਕਿ ਗੁਰੂ ਗੋਬਿੰਦ ਸਿੰਘ ਜੀ ਦੀਆਂ ਜਿਹੜੀਆਂ ਬਾਣੀਆਂ ਗੁਰਮਤਿ ਦੇ ਅਨਕੂਲ ਹੋਣ ਉਹ ਰਖ ਲਈਆਂ ਜਾਣਕੀ ਗੁਰੂ ਸਾਹਿਬ ਗੁਰਮਤਿ ਦੇ ਵਿਪਰੀਤ ਵੀ ਲਿਖਦੇ ਸਨ?  ਸਿਦਕ, ਭਰੋਸਾ, ਵਿਸ਼ਵਾਸ ਸਿੱਖ ਨੂੰ ਗੁਰੂ ਨਾਲ ਜੋੜੀ ਰਖਣ ਦਾ ਆਧਾਰ ਹੈ, ਥੰਮ ਹੈਪਰ ਅਫ਼ਸੋਸ ਹੈ ਕਿ ਰਾਗੀ  ਦਰਸ਼ਨ ਸਿੰਘ ਇਸ ਵਿਸ਼ਵਾਸ, ਸਿਦਕ ਭਰੇਸੇ ਦੀਆਂ ਬੁਨਿਆਦਾਂ ਤੇ ਹੀ ਸੱਟ ਮਾਰ ਰਹੇ ਹਨਫ਼ਿਨਲੈਂਡ ਦੇ ਅਣਜਾਣ ਜਹੇ ਬੰਦਿਆਂ ਵਲੋਂ ਅਰਦਾਸ ਬਦਲਣ ਦੀ ਕੋਝੀ ਚਾਲ ਨੂੰ ਥਾਪੜਾ ਦਿੱਤਾ ਦਰਸ਼ਨ ਸਿੰਘ ਨੇਆਪਣੇ ਐਜੰਡੇ ਨੂੰ ਜਾਰੀ ਰਖਦਿਆਂ ਰਾਗੀ ਜੀ  ਨੇ ਤਾਂ ਸਚਿਖੰਡ ਸ੍ਰੀ ਹਜ਼ੂਰ ਸਾਹਿਬ ਨੂੰ ਇਕ ਦੁਕਾਨ ਕਹਿ ਕੇ ਇਥੇ ਨਾ ਜਾਣ ਦੀ ਸਲਾਹ ਦਿੰਦਿਆਂ ਇਹ ਕਹਿਣ ਵਿਚ ਵੀ ਰੰਚਕ ਮਾਤਰ ਗੁਰੂ ਦੀ ਭੈ ਭਾਵਨੀ ਨਾ ਰਖੀ ਕਿ ਸ੍ਰੀ ਹਜ਼ੂਰ ਸਾਹਿਬ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਸਵਾ ਸੌ ਸਾਲ ਬਾਅਦ ਵਿਚ ਹੋਂਦ ਵਿਚ ਆਇਆ  ਜਿਹੜੀ ਬਾਣੀ ਦਾ ਸਾਰੀ ਉਮਰ ਕੀਰਤਨ ਕਰ ਕੇ ਰਾਗੀ ਜੀ ਨੇ ਮਾਇਆ ਇਕਤ੍ਰ ਕੀਤੀ ਉਸ ਪਾਵਨ ਬਾਣੀ ਬਾਰੇ ਹੁਣ ਕਹਿ ਰਹੇ ਹਨ ਕਿ ਤੁਹਾਨੂੰ ਇਸ ਵਿਚੋਂ ਦੁਰਗੰਧ ਨਹੀ ਆਉਂਦੀ?  ਭਾਗ ਸਿੰਘ ਅੰਬਾਲਾ ਨੇ ਵਾਰ ਸ੍ਰੀ ਭਗਉਤੀ ਜੀ ਕੀ ਅਤੇ ਬੇਨਤੀ ਚੌਪਈ ਬਾਰੇ ਸ਼ੰਕਾ ਕੀਤੀ ਤਾਂ ਉਸ ਨੂੰ ਤਨਖਾਹੀਆ ਕਰਾਰ ਦਿੰਦਿਆਂ ਸ੍ਰੀ ਅਕਾਲ ਤਖਤ ਸਾਹਿਬ ਨੇ ਹੁਕਮ ਜਾਰੀ ਕਰ ਦਿੱਤਾ ਕਿ ਕੋਈ ਉਸਨੂੰ ਮੁੰਹ ਨਾ ਲਾਏ  ਭਾਈ ਭਾਗ ਸਿੰਘ ਨੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਪਸ਼ਚਾਤਾਪ ਕੀਤਾ ਅਤੇ ਆਪਣੀ ਭੁੱਲ ਨੂੰ ਬਖਸ਼ਵਾ ਲਿਆਪਰ ਹੁਣ ਰਾਗੀ ਦਰਸ਼ਨ ਸਿੰਘ ਵਲੋਂ ਗੁਰੂ ਨਿੰਦਾ ਅਤੇ ਗੁਰਬਾਣੀ, ਗੁਰ ਇਤਿਹਾਸ ਬਾਰੇ ਕੀਤੀਆਂ ਅਣਗਣਿਤ ਟਿਪਣੀਆਂ ਦੇ ਮੁਕਾਬਲੇ ਤਾਂ ਇੰਜ ਜਾਪਦਾ ਹੈ ਕਿ  ਭਾਗ ਸਿੰਘ ਨੇ ਤਾਂ ਕੁਝ ਕਿਹਾ ਹੀ ਨਹੀਂ ਹੈ

ਪ੍ਰੋ. ਦਰਸ਼ਨ ਸਿੰਘ ਨੇ ਰਾਚੈਸਟਰ, ਨਿਊਯਾਰਕ ਦੇ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਜਿਸ ਢੰਗ ਨਾਲ ਆਪਣੀ ਦਾਹੜੀ ਪਕੜ ਕੇ ਘੁਮਾਦਿਆਂ ਹੋਇਆਂ ਗੁਰੂ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਸਿੰਘ ਜੀ ਬਾਰੇ ਬਿਲਕੁਲ ਮਨਘੜੰਤ ਅਤੇ ਅਤਿ ਘਟੀਆ ਸ਼ਬਦਾਵਲੀ ਵਰਤਦਿਆਂ ਜੋ ਕੁਝ ਕਿਹਾ ਉਹ ਬਿਆਨ  ਦੀ ਸਮਰੱਥਾ ਤੋਂ ਬਾਹਰ ਹੈਇਹ ਕਹਿੰਦਿਆਂ ਹੋਇਆਂ ਰਾਗੀ ਜੀ ਨੇ ਜ਼ੋਰ ਦੇ ਕੇ ਇਹ ਕਿਹਾ ਕਿ ਇਹ ਦਸਮ ਗ੍ਰੰਥ ਵਿਚ ਲਿਖਿਆ ਹੈ, ਤੁਸੀ ਪੜ ਲਉ  ਬਾਰ ਬਾਰ ਮੌਕਾ ਮਿਲਣ ਤੇ ਅਤੇ  ਜਸ ਪੰਜਾਬੀਟੀ.ਵੀ. ਚੈਨਲ ਤੇ ਇਕ ਘੰਟੇ ਤੋਂ ਵੀ ਵੱਧ ਸਮਾਂ ਲਾ ਕੇ ਵੀ ਰਾਗੀ ਜੀ ਸ੍ਰੀ ਦਸਮ ਗ੍ਰੰਥ ਸਾਹਿਬ ਵਿਚ ਉਹਨਾਂ ਵਲੋਂ ਵਰਤੇ ਲਫ਼ਜ਼ ਵਿਖਾਣ ਵਿਚ ਅਸਮਰਥ ਰਹੇ  ਗੁਰੂ ਸਾਹਿਬ ਦੀ ਸਾਂਗ ਲਾ ਕੇ ਸਿਖ ਹਿਰਦਿਆਂ ਨੂੰ ਵਲੂੰਧਰਣ ਵਾਲੇ ਬਹੁਰੂਪੀਏ ਨੇ ਤਾਂ ਗੁਰੂ ਦੀ ਸਾਂਗ ਹੀ ਲਾਈ ਸੀ ਪਰ ਦਰਸ਼ਨ ਸਿੰਘ ਨੇ ਤੇ ਸਿ¤ਧੇ ਸ਼ਬਦਾਂ ਵਿਚ ਉਹ ਕੁਝ ਮਨਘੜੰਤ ਗੁਰੂ ਸਾਹਿਬ ਬਾਰੇ ਕਹਿ ਦਿੱਤਾ ਜੋ ਨਾ-ਕਾਬਿਲੇ ਬਰਦਾਸ਼ਤ ਹੈ ਅਤੇ ਨਾ ਹਾ ਮਾਫ਼ੀ ਦੇ ਯੋਗਇਹ ਸਹੀ ਕਿਹਾ ਜਾਂਦਾ ਹੈ ਕਿ ਜੇ ਤੱਥ ਤੁਹਾਡੇ ਕੋਲ ਹੋਣ ਤਾਂ ਉਹਨਾਂ ਦਾ ਹਵਾਲਾ ਦੇ ਦਉ ਨਹੀਂ ਤਾਂ  ਭੰਬਲ ਭੂਸਾ ਪਾਉ ਅਤੇ ਹੋਰ ਹੋਰ ਮਸਲੇ ਖੜੇ ਕਰ ਕੇ ਅਸਲੀ ਮੁੱਦੇ ਤੋਂ ਧਿਆਨ ਹਟਾ ਕੇ ਗੁੰਝਲਾਂ ਪੈਦਾ ਕਰੋਹੁਣ ਗਿਣੀ ਮਿੱਥੀ ਸਾਜ਼ਿਸ਼ ਅਧੀਨ ਇਹੀ ਤਰੀਕਾ ਵਰਤ ਕੇ  ਰਾਗੀ ਦਰਸ਼ਨ ਸਿੰਘ ਵਲੋਂ ਕੌਮ ਵਿਚ ਦੁਬਿਧਾ ਪੈਦਾ ਕਰਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਹੁਣ ਸ੍ਰੀ ਦਸਮ ਗ੍ਰੰਥ ਵਿਚ ਰਾਗੀ ਦਰਸ਼ਨ ਸਿੰਘ ਵਲੋਂ ਬੋਲੇ ਹੋਏ ਉਹ ਗੁਰੂ ਨਿੰਦਾ ਵਾਲੇ ਲਫ਼ਜ਼ ਨਾ ਹਨ ਤੇ ਨਾ ਹੀ ਹੋ ਸਕਦੇ ਹਨਇਮਾਨਦਾਰੀ ਅਤੇ ਦਿਆਨਤਦਾਰੀ ਦਾ ਰਾਹ ਤਾਂ ਇਹੀ ਹੈ ਕਿ ਗੱਲ ਵਿਚ ਪੱਲਾ ਪਾ ਕੇ ਗੁਰੂ ਪੰਥ ਕੋਲੋਂ ਕੀਤੀ ਹੋਈ ਭੁੱਲ ਦੀ ਯਾਚਨਾ ਕਰ ਲੈਣਪਰ ਜਾਪਦਾ ਹੈ ਕਿ ਉਹਨਾਂ ਦਾ ਨਿਸ਼ਾਨਾ ਤਾਂ ਹਰ ਹਾਲ ਮੀਰੀ ਪੀਰੀ ਦੇ ਸਥਾਨ ਸ੍ਰੀ ਅਕਾਲ ਤਖਤ ਸਾਹਿਬ, ਇਸ ਦੀ ਮਾਣ ਮਰਯਾਦਾ ਅਤੇ ਹੁਕਮਨਾਮੇ ਦੀ ਪਰੰਪਰਾਂ ਨੂੰ ਖੋਰਾ ਲਾਉਣਾ ਹੈ

 

Comments (0)
Only registered users can write comments!
 
Banner

Featured Videos

Smallest Beerh of Sri Dasam GranthThis first copy of the beerh was created by Bhai Balwinder Singh (Takhat Sri Hazur Sahib) and was presented to 'Sant Sipahi' magazine
Giani Gurbachan Singh, Jathedar Sri Akal Takhat SahibGiani Gurbachan Singh, Jathedar Sri Akal Takhat Sahib, talks about maryada and his tenure as sevadaar at Sri Darbar Sahib, Muktsar Sahib. He mentions how, he as a sevadaar, used to perform seva of doing parkash and taking hukamnama from Sri Guru Granth Sahib and Sri Dasam Granth Sahib

Gurbani Recitation with Translation

Banner

New Book Released

Banner
Banner
Banner

Thus said the Master...

ਹਮ ਇਹ ਕਾਜ ਜਗਤ ਮੋਂ ਆਏ, ਧਰਮ ਹੇਤ ਗੁਰਦੇਵ ਪਠਾਏ।  (ਬਚਿਤ੍ਰ, 5, 42)


For this role, I have come to this world. The Preceptor Lord (Vaheguru) has sent me for the promotion of the Dharma. (Bachittar, 5, 42)

 

Sri Guru Gobind Singh Sahib
Bachittar Natak

Stay Tuned!

Banner
Join us on Facebook and keep yourself updated with the contents of this website

Gurmukhs on Sri Dasam Granth

Banner
Bhai Kahn Singh Nabha
Banner
Prof. Puran Singh
Banner
Sirdar Kapur Singh
Banner
Shaheed Sant Jarnail Singh Bhindranwale
Banner
Giani Sant Singh Maskeen
Banner
Bhai Sahib Randhir Singh
Banner
Prof Sahib Singh

Guru's Sikhs

ਪਢਕੈ ਤਿਹਾਰੀ ਬਾਨੀ ਸ੍ਰੀਮਨ ਗੋਬਿੰਦ ਸਿੰਘ,
ਜੀਵਨ ਮੁਕਤ ਜਨ ਹੋਯ ਰਹੈਂ ਅਗ ਮੈ
ਸਾਧੁ ਮੇਨ ਸ਼ੇਰਪਨ ਸ਼ੇਰ ਮੇਨ ਸਾਧੁਮਨ,
ਦੋਊ ਪਨ ਦੇਖਿਯਤ ਆਪ ਹੀ ਕੇ ਮਗ ਮੇ
ਗਵਾਲ ਕਵਿ ਅਦਭੁਤ ਬਾਤੇ ਕਹੋਂ ਕੌਨ ਕੌਨ,
ਭੌਨ ਨੌਨ ਜ਼ਾਹਰ ਜ਼ਹੂਰ ਪਗ ਪਗ ਮੇ
ਸਿਖ ਜੇ ਤਿਹਾਰੇ ਸਭ ਸੰਗਯਾ ਮਾਹਿ ਸਿੰਘ ਭਯੇ,
ਸਮਰ ਮੇ ਸਿੰਘ ਭਯੇ ਸਿੰਘ ਭਯੇ ਜਗ ਮੇ 

(ਕਵੀ ਗਵਾਲ, ਗੁਰ ਮਹਿਮਾ ਰਤਨਾਵਲੀ. ਪੰਨਾ 253)

 

 

Share This Article

Corrupted!

Banner

Thus said the Master...

ਸੱਤ੍ਰਹ ਸੈ ਪੈਤਾਲ ਮੈ ਕੀਨੀ ਕਥਾ ਸੁਧਾਰ ॥  ਚੂਕ ਹੋਇ ਜਹ ਤਹ ਸੁ ਕਬਿ ਲੀਜਹੁ ਸਕਲ ਸੁਧਾਰ ॥੭੫੫॥


In Samvat 1745 (1688 A.D.), this katha (composition) was improved and if there is any error and omission in it, then the poets may still improve it.755.

Sri Guru Gobind Singh Sahib
Krishnavtar (Chaubees Avtar)